ਚੰਡੀਗੜ੍ਹ,26 ਜੁਲਾਈ: ਪੰਜਾਬ ਦੀਆਂ ਧੀਆਂ ਦੇਸ਼ ਤੇ ਵਿਦੇਸ਼ਾਂ ‘ਚ ਮਿਹਨਤ ਤੇ ਪੱਕੇ ਇਰਾਦਿਆਂ ਨਾਲ ਦੁਨੀਆਂ ਦੇ ਹਰ ਖੇਤਰ ‘ਚ ਨਾਮ ਚਮਕਾ ਰਹੀਆਂ ਹਨ। ਵੱਖ-ਵੱਖ-ਸ਼ਹਿਰਾਂ ,ਪਿੰਡਾਂ ਤੇ ਸੂਬਿਆਂ ਦੀਆਂ ਧੀਆਂ ਆਏ ਦਿਨੀ ਤਰੱਕੀ ਦੇ ਰਾਹ ਵੱਲ ਵੱਧ ਰਹੀਆਂ ਹਨ |ਸਤਿੰਦਰ ਕੌਰ ਸੋਨੀਆ ਨੇ ਇਟਲੀ ਵਿਚ ਸਥਾਨਕ ਪੁਲਸ ਵਿਚ ਨੌਕਰੀ ਹਾਸਿਲ ਕਰਕੇ ਪੂਰੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ।
ਪੋਰਦੀਨੋਨੇ ਵੇਨਿਸ ਨੇੜੇ ਸ਼ਹਿਰ ਦੀ ਵਸਨੀਕ ਸਤਿੰਦਰ ਕੌਰ ਸੋਨੀਆ ਨੇ ਆਪਣੇ ਜਜ਼ਬੇ ਤੇ ਪੂਰੀ ਮਿਹਨਤ ਨਾਲ ਪੜ੍ਹਾਈ ਵਿਚ ਚੰਗੇ ਅੰਕ ਪ੍ਰਾਪਤ ਕਰਕੇ ਇਮਤਿਹਾਨ ਪਾਸ ਕਰਨ ਤੋਂ ਬਾਅਦ ਇਟਲੀ ਪੁਲਸ ਦੀ ਸਰਕਾਰੀ ਨੌਕਰੀ ਪ੍ਰਾਪਤ ਕੀਤੀ ਹੈ। ਸਤਿੰਦਰ ਕੌਰ ਸੋਨੀਆ ਨੇ ਕਿਹਾ ਕਿ ਉਸ ਦਾ ਪਿਛੋਕੜ ਪੰਜਾਬ ਦੇ ਪਿੰਡ ਸੰਗੋਜਲਾ ਜ਼ਿਲ੍ਹਾ ਕਪੂਰਥਲਾ ਤੋਂ ਹੈ ।
ਮਾਰਚ 25, 2025 9:45 ਬਾਃ ਦੁਃ