ਐਸ.ਏ.ਐਸ.ਨਗਰ, 11 ਅਗਸਤ 2023: ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਜ਼ਿਲ੍ਹਾ ਐਸ.ਏ.ਐਸ.ਨਗਰ (SAS Nagar) ਵਿਚ ਨਿਸ਼ਚਿਤ ਕੀਤੇ ਪ੍ਰੀਖਿਆ ਕੇਂਦਰਾਂ ਦੇ ਨਜ਼ਦੀਕ 100 ਮੀਟਰ ਦੇ ਘੇਰੇ ਅੰਦਰ ਲੋਕਾਂ ਦੇ ਇਕੱਠੇ ਹੋਣ ‘ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ।
ਇਹ ਹੁਕਮ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ, ਫੇਜ਼-3ਬੀ1, (ਐਸ.ਏ.ਐਸ.ਨਗਰ) (ਬ-1) ਐਸ.ਏ.ਐਸ.ਨਗਰ-01, ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਖਰੜ (ਐਸ.ਏ.ਐਸ.ਨਗਰ) ਖਰੜ-03, ਸਵਰਗਵਾਸੀ ਗੁਰਨਾਮ ਸਿੰਘ ਸੈਣੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਡੇਰਾਬੱਸੀ (SAS Nagar) ਡੇਰਾਬੱਸੀ-03 ਕੇਂਦਰਾਂ ਉਤੇ ਲਾਗੂ ਹੋਣਗੇ। ਇਹ ਹੁਕਮ 11 ਅਗਸਤ 2023 ਤੋਂ 06 ਸਤੰਬਰ 2023 ਤੱਕ ਲਾਗੂ ਰਹਿਣਗੇ।