ਐਸ.ਏ.ਐਸ.ਨਗਰ, 4 ਸਤੰਬਰ: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ/ ਮਾਡਲ ਕਰੀਅਰ ਸੈਂਟਰ ਐਸ.ਏ.ਐਸ ਨਗਰ ਵਲੋਂ ਜ਼ਿਲ੍ਹੇ ਦੇ ਬੇਰੋਜ਼ਗਾਰ ਨੋਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਮੁੱਹਈਆ ਕਰਵਾਉਣ ਲਈ 6 ਸਤੰਬਰ ਸਵੇਰੇ 09:00 ਵਜੇ ਵਾਕ ਇਨ ਇੰਟਰਵਿਊ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਵੱਖ-ਵੱਖ ਕੰਪਨੀਆਂ ਭਾਗ ਲੈਣਗੀਆਂ |
ਜਿਸ ਵਿੱਚ ਪੀ ਵੀ ਆਰ ਸਿਨੇਮਾ, ਐਕਸਿਸ ਬੈਂਕ, ਨਿਪੋਨ ਰਿਲਾਇੰਸ, ਆਈ ਸੀ ਆਈ ਸੀ ਆਈ ਸਕਿੱਲ ਅਕੈਡਮੀ, ਕਿਊਸ ਕਰੋਪ, ਡਿਲੀਵਰੀ ਕੰਪਨੀ (pvr cenima, Axis Bank, Nippon reliance, Icici Skill academy, Quess crop, Delhivery compny) ਜਿਸ ਵਿੱਚ ਦਸਵੀਂ, ਬਾਰਵੀਂ ਇੰਜੀਨਿਅਰਿੰਗ ਡਿਪਲੋਮਾ ਅਤੇ ਡਿਗਰੀ ਗ੍ਰੈਜੂਏਸ਼ਨ, ਪੋਸਟ ਗੈਜੂਏਸ਼ਨ, ਫਰੈਸ਼ਰ, ਤਜ਼ਰਬੇਕਾਰ ਅਤੇ ਬੀ. ਪੀ. ਓ ਆਦਿ ਵਿੱਦਿਅਕ ਯੋਗਤਾ ਵਾਲੇ ਪ੍ਰਾਰਥੀ ਭਾਗ ਲੈ ਸਕਦੇ ਹਨ। ਜਿਸ ਵਿੱਚ ਐਂਟਰਟੇਨਮੈਂਟ ਸਰਵਿਸ ਪਰੋਵਾਇਡਰ, ਰਿਲੇਸ਼ਨਸ਼ਿਪ ਆਫਿਸਰ ਸੇਲਜ਼ ਅਤੇ ਮਾਰਕਟਿੰਗ ਐਗਜੀਕਿਊਟੀਵ ਟੀਮ ਲੀਡਰ, ਐੱਚ ਆਰ ਰਕਿਊਟਰ , ਪੰਪ ਅਤੇ ਮੋਟਰ ਟ੍ਰੇਨਰ ਇਲੈਕਟ੍ਰਿਕਲ ਟ੍ਰੇਨਰ, ਡਿਲਵਰੀ ਬੁਆਇਜ਼ ਆਦਿ ਲਈ ਇੰਟਰਵਿਊ ਲਈਆਂ ਜਾਣਗੀਆਂ।
ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਪਲੇਸਮੈਂਟ ਕੈਂਪ, ਸਵੈ-ਰੋਜ਼ਗਾਰ ਕੈਂਪ, ਸਕਿੱਲ਼ ਕੈਂਪ ਆਦਿ ਦਾ ਆਯੋਜਨ ਸਮੇਂ-ਸਮੇਂ ਤੇ ਕੀਤਾ ਜਾਂਦਾ ਹੈ ਤਾਂ ਜੋ ਜ਼ਿਲ੍ਹੇ ਦੇ ਬੇਰੋਜ਼ਗਾਰ ਨੋਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਅਵਸਰ ਮੁਹੱਇਆ ਕਰਵਾਏ ਜਾ ਸਕਣ ਅਤੇ ਉਨ੍ਹਾਂ ਨੂੰ ਆਰਥਿਕ ਪੱਖੋਂ ਆਤਮਨਿਰਭਰ ਬਣਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਇਸੇ ਲੜੀ ਵਿੱਚ ਉਕਤ ਵਾਕ ਇਨ ਇੰਟਰਵਿਊ ਦਾ ਆਯੋਜਨ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ (ਡੀ.ਬੀ.ਈ.ਈ.) ਐਸ.ਏ.ਐਸ ਨਗਰ ਵਿਖੇ ਕੀਤਾ ਜਾ ਰਿਹਾ ਸੀ ਕਈ ਕਾਰਨਾਂ ਕਰਕੇ ਇਸ ਅਵਸਰ ਨੂੰ ਅੱਗੇ ਕਰ ਦਿੱਤਾ ਹੈ। ਬੇਰੋਜ਼ਗਾਰ ਯੋਗ ਪ੍ਰਾਰਥੀ ਆਪਣੇ ਲੋੜੀਂਦੇ ਦਸਤਾਵੇਜ਼ ਅਤੇ ਰਿਜ਼ਿਊਮ ਨਾਲ ਲੈ ਕੇ ਰੋਜ਼ਗਾਰ ਦਫਤਰ ਕਮਰਾ ਨੰ 461, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ-76, ਐਸ.ਏ.ਐਸ ਨਗਰ ਵਿਖੇ ਪਹੁੰਚਣ ਅਤੇ ਇਸ ਪਲੇਸਮੈਂਟ ਕੈਂਪ ਦਾ ਵੱਧ ਤੋਂ ਵੱਧ ਲਾਭ ਲੈ ਸਕਣ।