July 4, 2024 9:32 pm
license canceled

ਐੱਸ.ਏ.ਐੱਸ ਨਗਰ: ADC ਵੱਲੋਂ ਫਿਊਚਰ ਕੈਰੀਅਰ ਸਲਿਊਸ਼ਨ ਫਰਮ ਦਾ ਲਾਇਸੈਂਸ ਰੱਦ

ਐੱਸ.ਏ.ਐੱਸ ਨਗਰ, 02 ਨਵੰਬਰ 2023: ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਫਿਊਚਰ ਕੈਰੀਅਰ ਸਲਿਊਸ਼ਨ ਫਰਮ ਦਾ ਲਾਇਸੈਂਸ (license) ਰੱਦ ਕਰ ਦਿੱਤਾ ਗਿਆ ਹੈ।

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਿਊਚਰ ਕੈਰੀਅਰ ਸਲਿਊਸ਼ਨ ਫਰਮ ਐਸ.ਸੀ.ਐਫ. ਨੰਬਰ: 112, ਦੂਜੀ ਮੰਜ਼ਿਲ, ਫੇਜ-11, ਮੋਹਾਲੀ ਦੇ ਮਾਲਕ ਹੇਮੰਤ ਕੁਮਾਰ ਪੁੱਤਰ ਸੁਸੀਲ ਕੁਮਾਰ ਵਾਸੀ ਵਾਸੀ ਮਕਾਨ ਨੰ: 210, ਗਲੀ ਨੰਬਰ 6, ਆਦਰਸ਼ ਨਗਰ, ਡੇਰਾਬੱਸੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੁੰ ਕੰਸਲਟੈਂਸੀ ਦੇ ਕੰਮ ਲਈ ਲਾਇਸੈਂਸ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 08 ਜੁਲਾਈ 2023 ਤੱਕ ਸੀ।

ਇਸ ਫਰਮ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਦੇ ਉਪਬੰਧਾਂ ਦੀ ਉਲੰਘਣਾ ਕੀਤੇ ਜਾਣ ਕਾਰਨ ਇਸ ਫਰਮ ਦਾ ਲਾਇਸੈਂਸ (license) ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤਾ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਐਕਟ, ਮੁਤਾਬਕ ਕਿਸੇ ਵੀ ਕਿਸਮ ਦੀ ਸ਼ਿਕਾਇਤ ਆਦਿ ਦਾ ਉਕਤ ਲਾਇਸੈਂਸੀ/ਫਰਮ ਦਾ ਮਾਲਕ ਹਰ ਪੱਖੋਂ ਜ਼ਿੰਮੇਵਾਰ ਹੋਵੇਗਾ ਅਤੇ ਇਸ ਦੀ ਭਰਪਾਈ ਕਰਨ ਦੀ ਵੀ ਜ਼ਿੰਮੇਵਾਰੀ ਹੋਵੇਗੀ ।