ਐੱਸ.ਏ.ਐੱਸ.ਨਗਰ 16 ਅਗਸਤ 2023: 15 ਅਗਸਤ 2023 ਨੂੰ ਦੇਸ਼ ਦੀ ਆਜ਼ਾਦੀ ਦਾ 77ਵਾਂ ਆਜ਼ਾਦੀ ਦਿਹਾੜਾ ਕਮਾਂਡੋ ਕੰਪਲੈਕਸ ਫੇਜ਼-11, ਐਸ.ਏ.ਐਸ ਨਗਰ ਵਿਖੇ, ਪਰਮਪਾਲ ਸਿੰਘ ਪੀ.ਪੀ.ਐਸ. ਕਮਾਂਡੈਂਟ ਚੌਥੀ ਕਮਾਂਡੋ ਬਟਾਲੀਅਨ ਅਤੇ ਜਗਵਿੰਦਰ ਸਿੰਘ ਚੀਮਾ ਪੀ.ਪੀ.ਐਸ. ਕਮਾਂਡੈਂਟ ਤੀਜੀ ਕਮਾਂਡੋ ਬਟਾਲੀਅਨ ਦੀ ਰਹਿਨੁਮਾਈ ਹੇਠ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।
ਇਸ ਮੌਕੇ ਇੰਸਪੈਕਟਰ ਬਹਾਦਰ ਸਿੰਘ ਸੁਪਰਡੰਟ ਚੌਥੀ ਕਮਾਂਡੋ ਬਟਾਲੀਅਨ ਵਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਗਾਰਦ ਦੀ ਟੁਕੜੀ ਵਲੋਂ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਤੇ ਤੀਜੀ ਅਤੇ ਚੌਥੀ ਕਮਾਂਡੋ ਬਟਾਲੀਅਨ ਦੇ ਜਵਾਨ ਵੀ ਹਾਜਰ ਸਨ। ਇਸ ਖੁਸ਼ੀ ਦੇ ਮੌਕੇ ਲੱਡੂ ਵੰਡੇ ਗਏ।