July 4, 2024 5:00 pm
Voter

ਮੋਹਾਲੀ: ਜ਼ਿਲ੍ਹਾ ਪ੍ਰਸ਼ਾਸਨ ਨੇ ਵੋਟਾਂ ਦੀ ਵਿਸ਼ੇਸ਼ ਸਰਸਰੀ ਸੁਧਾਈ-2024 ਨੂੰ ਉਤਸ਼ਾਹਿਤ ਕਰਨ ਲਈ ਕੀਤੀ ਪਹਿਲਕਦਮੀ

ਐੱਸ.ਏ.ਐੱਸ.ਨਗਰ, 29 ਅਕਤੂਬਰ 2023: ਵੋਟਾਂ ਦੀ ਵਿਸ਼ੇਸ਼ ਸਰਸਰੀ ਸੁਧਾਈ-2024 ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਵੱਲੋਂ ‘ਵੋਟਰ ਬਣਨ ਦਾ ਤਿਉਹਾਰ-ਆਓ, ਭਾਗ ਲਓ ਅਤੇ ਮੁਫ਼ਤ ਮਹਿੰਦੀ ਲਗਵਾਓ’ ਦੀ ਪਹਿਲਕਦਮੀ ਸ਼ੁਰੂ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ ਮੋਹਾਲੀ ਚੰਦਰਜੋਤੀ ਸਿੰਘ ਨੇ ਦੱਸਿਆ ਕਿ ਇਹ ਦੋ ਦਿਨਾ ਮੁਫ਼ਤ ਮਹਿੰਦੀ ਦਾ ਇਨਾਮ ਉਨ੍ਹਾਂ ਮੁਟਿਆਰਾਂ ਨੂੰ ਮਿਲੇਗਾ, ਜਿਨ੍ਹਾਂ ਦਾ ਜਨਮ 2 ਜਨਵਰੀ 2004 ਤੋਂ 1 ਜਨਵਰੀ 2006 ਦਰਮਿਆਨ ਹੋਇਆ ਹੈ ਅਤੇ ਜਿਨ੍ਹਾਂ ਨੇ ਆਪਣੀ ਵੋਟ ਨਹੀਂ ਪਾਈ ਹੈ। ਉਹ ਇਸ ਤਿਉਹਾਰ ਵਿੱਚ ਸ਼ਾਮਲ ਹੋ ਕੇ ਵੋਟਰ ਬਣ ਸਕਦੇ ਹਨ ਅਤੇ ਮੁਫਤ ਮਹਿੰਦੀ ਦਾ ਇਨਾਮ ਵੀ ਪ੍ਰਾਪਤ ਕਰ ਸਕਦੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ 30 ਅਕਤੂਬਰ, 2023 ਅਤੇ 31 ਅਕਤੂਬਰ, 2023 ਨੂੰ ਬੂਥ ਨੰਬਰ 146,147 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫੇਜ਼ 3ਬੀ1, ਮੋਹਾਲੀ ਅਤੇ ਬੂਥ ਨੰਬਰ 202, 203 ਅਤੇ 204 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫੇਜ਼ 11, ਮੋਹਾਲੀ ਵਿਖੇ ਮਹਿੰਦੀ ਮੇਲਾ ਲਗਾਇਆ ਜਾਵੇਗਾ।