PWRDA

ਐੱਸ.ਏ.ਐੱਸ.ਨਗਰ: “ਖੇਡਾਂ ਵਤਨ ਪੰਜਾਬ ਦੀਆਂ 2023” ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਸ਼ੁਰੂ

ਐੱਸ.ਏ.ਐੱਸ.ਨਗਰ, 29 ਸਤੰਬਰ 2023: “ਖੇਡਾਂ ਵਤਨ ਪੰਜਾਬ ਦੀਆਂ 2023” (Khedan Watan Punjab Diyan) ਤਹਿਤ ਜ਼ਿਲ੍ਹਾ ਐਸ.ਏ.ਐਸ. ਨਗਰ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਅੱਜ ਬਹੁ-ਮੰਤਵੀ ਖੇਡ ਭਵਨ ਸੈਕਟਰ- 78, ਮੋਹਾਲੀ ਵਿਖੇ ਸ਼ੁਰੂ ਹੋਈਆਂ। ਜ਼ਿਲ੍ਹਾ ਖੇਡ ਅਫਸਰ, ਮੋਹਾਲੀ ਗੁਰਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਜਵਾਨੀ ਨੂੰ ਨਸ਼ਿਆਂ ਤੋਂ ਬਚਾਅ ਕੇ ਤੰਦਰੁਸਤ ਪੰਜਾਬ ਦਾ ਨਿਰਮਾਣ ਕੀਤਾ ਜਾ ਸਕੇ।

ਉਹਨਾਂ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਕੁਲ 25 ਖੇਡਾਂ ਵੱਖ-ਵੱਖ ਉਮਰ ਵਰਗ ਵਿੱਚ ਕਰਵਾਈਆਂ ਜਾ ਰਹੀਆਂ ਹਨ। ਜਿਨ੍ਹਾਂ ਵਿੱਚ ਕੁਸ਼ਤੀ, ਜੂਡੋ ਗਤਕਾ, ਐਥਲੈਟਿਕਸ, ਬੈਡਮਿੰਟਨ, ਖੋ-ਖੋ, ਕਬੱਡੀ(ਸਰਕਲ ਅਤੇ ਨੈਸ਼ਨਲ ਸਟਾਇਲ), ਫੁੱਟਬਾਲ, ਬਾਸਕਿਟਬਾਲ, ਕਿੱਕ ਬਾਕਸਿੰਗ, ਟੇਬਲ ਟੈਨਿਸ, ਸਾਫਟਬਾਲ, ਪਾਵਰ ਲਿਫਟਿੰਗ, ਚੈਸ, ਨੈੱਟਬਾਲ, ਬਾਕਸਿੰਗ, ਵੇਟ ਲਿਫਟਿੰਗ, ਤੈਰਾਕੀ, ਵਾਲੀਬਾਲ (ਸ਼ੂਟੀੰਗ ਅਤੇ ਸ਼ਮੈਸ਼ਿੰਗ), ਹਾਕੀ, ਹੈਂਡਬਾਲ, ਲਾਅਨ ਟੈਨਿਸ ਅਤੇ ਸ਼ੂਟਿੰਗ ਸ਼ਾਮਿਲ ਹਨ। ਪਹਿਲੇ ਦਿਨ ਖਿਡਾਰੀਆਂ ਵਿੱਚ ਬਹੁਤ ਉਸ਼ਤਾਹ ਵੇਖਣ ਨੂੰ ਮਿਲਿਆ।

ਪਹਿਲੇ ਦਿਨ ਦੇ ਨਤੀਜੇ ਇਸ ਪ੍ਰਕਾਰ ਰਹੇ ਹਨ |

ਫੁੱਟਬਾਲ ਅੰਡਰ 14 ਲੜਕੇ ਵਿਵੇਕ ਹਾਈ ਸਕੂਲ, ਮੋਹਾਲੀ ਤੇ ਵਿਦਿਆ ਵੈਲੀ ਸਕੂਲ, ਖਰੜ ਚ ਹੋਏ ਮੁਕਾਬਲੇ ਚ ਵਿਵੇਕ ਸਕੂਲ ਜੇਤੂ ਰਿਹਾ। ਸਵਿਫਟਰ ਸਪੋਰਟਿੰਗ, ਡੇਰਾਬਸੀ ਤੇ ਸ.ਸ.ਸ.ਸ. ਖਿਜਰਾਬਾਦ ਚ ਖਿਜ਼ਰਾਬਾਦ ਜੇਤੂ ਰਿਹਾ।

ਅੰਡਰ 17 ਲੜਕੇ ਬੀ. ਐਸ. ਆਰੀਆ ਸਕੂਲ ਤੇ ਸ.ਸ.ਸ.ਸ. ਸਿਆਲਬਾ ਚ ਸਿਆਲਬਾ ਜੇਤੂ ਰਿਹਾ। ਅੰਡਰ 17 – ਲੜਕੀਆਂ ਉਕਰੇਜ ਸਕੂਲ ਸਵਾੜਾ ਤੇ ਵਿਦਿਆ ਵੈਲੀ ਸਕੂਲ, ਖਰੜ ਦਰਮਿਆਨ ਹੋਏ ਮੈਚ ਵਿਚ ਓਕਰੇਜ ਸਕੂਲ ਜੇਤੂ ਰਿਹਾ।

ਖੋ-ਖੋ ਅੰਡਰ 14- ਲੜਕੀਆਂ ਚ ਹੌਲੀ ਮੈਰੀ ਸਕੂਲ, ਬਨੂੜ – ਪਹਿਲਾ ਸਥਾਨ, ਖਾਲਸਾ ਸਕੂਲ ਕੁਰਾਲੀ – ਦੂਜਾ ਸਥਾਨ, ਸੰਤ ਇਸ਼ਰ ਸਿੰਘ ਸਕੂਲ , ਮੋਹਾਲੀ – ਤੀਜਾ ਸਥਾਨ ਰਿਹਾ।

ਅੰਡਰ 17 – ਲੜਕੀਆਂ ਚ ਹੌਲੀ ਮੈਰੀ ਸਕੂਲ, ਬਨੂੜ – ਪਹਿਲਾ ਸਥਾਨ, ਸ.ਸ.ਸ.ਸ. ਸਹੋੜਾ – ਦੂਜਾ ਸਥਾਨ, ਸ਼ੰਕਰ ਦਾਸ ਅਕੈਡਮੀ , ਕਰਾਲੀ – ਤੀਜਾ ਸਥਾਨ ਰਿਹਾ।

ਅਥਲੈਟਿਕਸ ਅੰਡਰ 14 -600 ਮੀਟਰ ਚ ਲੜਕੀਆਂ ਚ ਰੀਤ – ਪਹਿਲਾ ਸਥਾਨ , ਸੁਪ੍ਰੀਤ ਕੌਰ – ਦੂਜਾ ਸਥਾਨ , ਸਿਮਰਨ ਕੌਰ – ਤੀਜਾ ਸਥਾਨ ਰਿਹਾ।

ਅੰਡਰ 14 – 600 ਮੀਟਰ ਲੜਕੇ ਚ ਰੌਨਕ – ਪਹਿਲਾ ਸਥਾਨ , ਨਵਲ– ਦੂਜਾ ਸਥਾਨ , ਸਮੀਰ – ਤੀਜਾ ਸਥਾਨ ਰਿਹਾ।

ਅੰਡਰ 17 – 400 ਮੀਟਰ – ਲੜਕੀਆਂ ਚ ਸੁਪ੍ਰੀਤ ਕੌਰ – ਪਹਿਲਾ ਸਥਾਨ , ਸਵਾਦਪ੍ਰੀਤ ਕੌਰ – ਦੂਜਾ ਸਥਾਨ , ਨੇਹਾ – ਤੀਜਾ ਸਥਾਨ ਰਿਹਾ।

ਅੰਡਰ 14 – 600 ਮੀਟਰ ਲੜਕੇ ਚ ਰੌਨਕ – ਪਹਿਲਾ ਸਥਾਨ , ਨਵਲ– ਦੂਜਾ ਸਥਾਨ , ਸਮੀਰ – ਤੀਜਾ ਸਥਾਨ ਰਿਹਾ।

ਅੰਡਰ 17 – 400 ਮੀਟਰ – ਲੜਕੇ ਚ ਵਿਦਾਨ ਵਿਰਕ – ਪਹਿਲਾ ਸਥਾਨ , ਸੁਮਿਤ – ਦੂਜਾ ਸਥਾਨ , ਮਨੀਸ਼ ਕੁਮਾਰ – ਤੀਜਾ ਸਥਾਨ ਰਿਹਾ।

ਕਬੱਡੀ (ਨੈਸ਼ਨਲ ਸਟਾਈਲ ) ਅੰਡਰ 14 – ਲੜਕੀਆਂ ਚ ਸ਼ਹੀਦ ਗੁਰਪ੍ਰੀਤ ਸਿੰਘ ਅਕੈਡਮੀ ਧਰਮਗੜ੍ਹ – ਪਹਿਲਾ ਸਥਾਨ, ਸੈਦਪੁਰ – ਦੂਜਾ ਸਥਾਨ, ਮਟੋਰ- ਤੀਜਾ ਸਥਾਨ ਰਿਹਾ।
ਅੰਡਰ 14 – ਲੜਕੇ ਚ ਪਿੰਡ ਤਸਿੰਬਲੀ – ਪਹਿਲਾ ਸਥਾਨ, ਫੇਜ਼ – 7 ਮੋਹਾਲੀ – ਦੂਜਾ ਸਥਾਨ ਅਤੇ ਸੰਤੇਮਾਜਰਾ –ਤੀਜਾ ਸਥਾਨ ਰਿਹਾ।

Scroll to Top