ਚੰਡੀਗੜ੍ਹ, 22 ਅਪ੍ਰੈਲ 2025: SARTHAK-NHM: ਰਾਸ਼ਟਰੀ ਸਿਹਤ ਮਿਸ਼ਨ (NHM), ਸਿਹਤ ਵਿਭਾਗ, ਹਰਿਆਣਾ ਨੇ ਸਾਰਥਕ (ਸਿਹਤ ਸਹੂਲਤਾਂ ‘ਚ ਪ੍ਰਣਾਲੀਗਤ ਮੁਲਾਂਕਣ ਅਤੇ ਲਚਕੀਲਾ ਬਦਲਾਅ) ਨਾਮਕ ਇੱਕ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਹੈ |
ਇਸ ਸੰਬੰਧੀ ਐਨਐਚਐਮ ਹਰਿਆਣਾ ਦੇ ਡਾਇਰੈਕਟਰ, ਡਾ. ਵੀਰੇਂਦਰ ਯਾਦਵ ਨੇ ਕਿਹਾ ਕਿ ਸਾਰਥਕ ਇੱਕ ਢਾਂਚਾਗਤ ਮੁਲਾਂਕਣ ਵਿਧੀ ਹੈ, ਜਿਸਨੂੰ ਸੂਬੇ ‘ਚ ਸਿਹਤ ਸਹੂਲਤਾਂ ‘ਚ ਜਵਾਬਦੇਹੀ, ਗੁਣਵੱਤਾ ‘ਚ ਸੁਧਾਰ ਅਤੇ ਬਿਹਤਰ ਸੇਵਾ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਇਸ ਪਹਿਲਕਦਮੀ ਰਾਹੀਂ, NHM ਹਰਿਆਣਾ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਆਸ਼ਾ ਵਰਕਰਾਂ, ਏਐਨਐਮ ਵਰਗੇ ਫਰੰਟਲਾਈਨ ਸਿਹਤ ਕਰਮਚਾਰੀਆਂ ਦੇ ਨਾਲ ਹਰੇਕ ਜ਼ਿਲ੍ਹਾ ਹਸਪਤਾਲ ਅਤੇ ਉਪ-ਕੇਂਦਰਾਂ ਦਾ ਦੌਰਾ ਕਰਨਗੀਆਂ।
ਉਨ੍ਹਾਂ ਦੱਸਿਆ ਕਿ ਇਹ ਪਹਿਲ ਸਬੂਤ-ਅਧਾਰਤ ਮੁਲਾਂਕਣ, ਢਾਂਚਾਗਤ ਡੇਟਾ ਸੰਗ੍ਰਹਿ ਅਤੇ ਅਸਲ-ਸਮੇਂ ਦੀ ਫੀਡਬੈਕ ਵਿਧੀ ‘ਤੇ ਅਧਾਰਤ ਹੈ ਤਾਂ ਜੋ ਸੇਵਾ ਪ੍ਰਦਾਨ ਕਰਨ ‘ਚ ਪਾੜੇ ਨੂੰ ਘਟਾਇਆ ਜਾ ਸਕੇ ਅਤੇ ਹਰਿਆਣਾ ਭਰ ‘ਚ ਵੱਖ-ਵੱਖ ਸਿਹਤ ਪ੍ਰੋਗਰਾਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇ।
ਡਾ. ਵੀਰੇਂਦਰ ਯਾਦਵ ਨੇ ਕਿਹਾ ਕਿ ਜ਼ਿਲ੍ਹਿਆਂ ਦਾ ਦੌਰਾ ਕਰਨ ਤੋਂ ਬਾਅਦ, ਟੀਮਾਂ ਇੱਕ ਰਿਪੋਰਟ ਤਿਆਰ ਕਰਨਗੀਆਂ ਅਤੇ ਇਸਨੂੰ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਨੂੰ ਸੌਂਪਣਗੀਆਂ। ਇਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੇਵਾ ਪ੍ਰਦਾਨ ਕਰਨ ‘ਚ ਪਾੜੇ ਨੂੰ ਘਟਾਉਣ, ਸਰੋਤਾਂ ਦੀ ਵਰਤੋਂ ‘ਚ ਸੁਧਾਰ ਕਰਨ ਅਤੇ ਪ੍ਰੋਗਰਾਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ‘ਚ ਮੱਦਦ ਕਰੇਗਾ।
Read More: ਅਨਿਲ ਵਿਜ ਨੇ ਗੈਸ ਪਾਈਪਲਾਈਨ ‘ਚ ਅੱ.ਗ ਲੱਗਣ ਦੀ ਘਟਨਾ ਦਾ ਲਿਆ ਸਖ਼ਤ ਨੋਟਿਸ