Ranjit Bawa

Saras Mela 2025: ਲੋਕ ਗਾਇਕ ਰਣਜੀਤ ਬਾਵਾ ਦੀ ਪੇਸ਼ਕਾਰੀ ਮੌਕੇ ਦੁਪਹਿਰ ਤੋਂ 100 ਰੁਪਏ ਦੀ ਹੋਵੇਗੀ ਟਿਕਟ

ਪਟਿਆਲਾ, 19 ਫਰਵਰੀ 2025: Patiala Heritage Mela: ਪਟਿਆਲਾ ਹੈਰੀਟੇਜ ਮੇਲੇ ਤਹਿਤ ਸ਼ੀਸ਼ ਮਹਿਲ ਵਿਖੇ ਲੱਗੇ ਸਰਸ ਮੇਲੇ ‘ਚ ਪ੍ਰਸਿੱਧ ਅਦਾਕਾਰ ਤੇ ਲੋਕ ਗਾਇਕ ਰਣਜੀਤ ਬਾਵਾ ਵੱਲੋਂ 19 ਫਰਵਰੀ ਨੂੰ ਆਪਣੀ ਗਾਇਕੀ ਦੀ ਪੇਸ਼ਕਾਰੀ ਦਿੱਤੀ ਜਾਵੇਗੀ। ਇਸ ਦਿਨ ਬਾਅਦ ਦੁਪਹਿਰ 3 ਵਜੇ ਤੋਂ ਬਾਅਦ ਟਿਕਟ 100 ਰੁਪਏ ਦੀ ਹੋਵੇਗੀ। ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਸ ਮੇਲੇ ਨੂੰ ਪਟਿਆਲਾ ਜ਼ਿਲ੍ਹਾ ਨਿਵਾਸੀਆਂ ਸਮੇਤ ਪੰਜਾਬ ਤੇ ਹਰਿਆਣਾ ਦੇ ਵਸਨੀਕ ਭਰਵਾਂ ਹੁੰਗਾਰਾ ਦੇ ਰਹੇ ਹਨ।

ਇਸਤੋਂ ਇਲਾਵਾ ਮੇਲੇ ਦੇ ਨੋਡਲ ਅਫ਼ਸਰ ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ 14 ਫਰਵਰੀ ਤੋਂ ਸ਼ੀਸ਼ ਮਹਿਲ ਵਿਖੇ ਚੱਲ ਰਹੇ ਸਰਸ ਮੇਲੇ ‘ਚ ਰੋਜ਼ਾਨਾ ਸਵੇਰੇ ਤੋਂ ਹੀ ਵੱਖ ਵੱਖ ਸੂਬਿਆਂ ਦੇ ਲੋਕ ਨਾਚਾਂ ਤੇ ਲੋਕ ਕਲਾਵਾਂ ਦੇ ਕਲਾਕਾਰ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਪ੍ਰਸਿੱਧ ਕਵਾਲ ਤੇ ਪਟਿਆਲਾ ਘਰਾਣੇ ਦੇ ਗਾਇਕ ਸਰਦਾਰ ਅਲੀ ਨੇ ਆਪਣੀ ਗਾਇਕੀ ਦੀ ਵਿਲੱਖਣ ਪੇਸ਼ਕਾਰੀ ਦਿੱਤੀ।

ਏ.ਡੀ.ਸੀ. ਜੌਹਲ ਨੇ ਦੱਸਿਆ ਕਿ 21 ਫਰਵਰੀ ਨੂੰ ਸ਼ਾਮ 3 ਵਜੇ ਤੋਂ ਬਾਅਦ ਗਾਇਕ ਰਣਜੀਤ ਬਾਵਾ ਦੀ ਪੇਸ਼ਕਾਰੀ ਤੱਕ ਸਰਸ ਮੇਲੇ ਦੀ ਟਿਕਟ 100 ਰੁਪਏ ਦੀ ਹੋਵੇਗੀ, ਇਸ ਤੋਂ ਪਹਿਲਾਂ ਟਿਕਟ ਕੇਵਲ 20 ਰੁਪਏ ਦੀ ਰਹੇਗੀ। ਉਨ੍ਹਾਂ ਪਟਿਆਲਾ ਵਾਸੀਆਂ ਨੂੰ ਸਰਸ ਮੇਲੇ ਦਾ ਵੱਧ ਤੋਂ ਵੱਧ ਆਨੰਦ ਮਾਨਣ ਦਾ ਸੱਦਾ ਦਿੰਦਿਆਂ ਕਿਹਾ ਕਿ ਮੇਲੇ ‘ਚ ਆਏ ਦੇਸ਼-ਵਿਦੇਸ਼ ਦੇ ਸ਼ਿਲਪਕਾਰਾਂ ਤੇ ਕਲਾਕਾਰਾਂ ਦੀ ਮੇਲੇ ‘ਚ ਸ਼ਾਮਲ ਹੋ ਕੇ ਹੌਸਲਾ ਅਫ਼ਜ਼ਾਈ ਕੀਤੀ ਜਾਵੇ।

Read More: ਪਟਿਆਲਾ ਹੈਰੀਟੇਜ ਫੈਸਟੀਵਲ ਤੇ ਸਰਸ ਮੇਲੇ ਵਾਲੇ ਸਥਾਨਾਂ ਦੇ 5 ਕਿਲੋਮੀਟਰ ਖੇਤਰ ਨੂੰ ਨੋ ਡਰੋਨ ਜੋਨ ਐਲਾਨਿਆ

Scroll to Top