Site icon TheUnmute.com

ਪਿੰਡ ਸਿਆਊ ਵਿਖੇ ਕ੍ਰਿਕਟ ਟੂਰਨਾਮੈਂਟ ਦੌਰਾਨ ਮੁੱਖ ਮਹਿਮਾਨ ਵਜੋਂ ਸਰਬਜੀਤ ਸਿੰਘ ਸਮਾਣਾ ਨੇ ਕੀਤੀ ਸ਼ਮੂਲੀਅਤ

ਕੌਂਸਲਰ ਸਬਜੀਤ ਸਿੰਘ ਸਮਾਣਾ

ਚੰਡੀਗੜ੍ਹ 27,2021 : ਨੌਜਵਾਨ ਪੀੜ੍ਹੀ ਨੂੰ ਸਮੇਂ ਦਾ ਹਾਣੀ ਬਣਾਉਣ ਦੇ ਲਈ ਅਤੇ ਕੱਲ੍ਹ ਦੇ ਨੇਤਾ ਵਜੋਂ ਉਭਾਰਨ ਦੇ ਲਈ ਸਮੇਂ ਦੀਆਂ ਸਰਕਾਰਾਂ ਨੂੰ ਪੂਰੀ ਈਮਾਨਦਾਰੀ ਨਾਲ ਦੇ ਯਤਨ ਕਰਨੇ ਚਾਹੀਦੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਜ਼ਾਦ ਗਰੁੱਪ ਦੇ ਯੂਥ ਨੇਤਾ ਅਤੇ ਕੌਂਸਲਰ ਸ. ਸਰਬਜੀਤ ਸਿੰਘ ਸਮਾਣਾ ਨੇ ਕਹੀ। ਉਹ ਨਜ਼ਦੀਕੀ ਪਿੰਡ ਸਿਆਊ ਵਿਖੇ ਕ੍ਰਿਕਟ ਟੂਰਨਾਮੈਂਟ ਦੇ ਉਦਘਾਟਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸਰਬਜੀਤ ਸਿੰਘ ਸਮਾਣਾ ਨੌਜਵਾਨ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਪਿੰਡ ਸਿਆਊ ਪੁੱਜੇ ਸਨ ।

ਖੇਡਾਂ ਖੇਡਣ ਨਾਲ ਸਾਡਾ ਸ਼ਰੀਰ ਤੰਦਰੁਸਤ ਅਤੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿੰਦਾ ਹੈ | ਖਿਡਾਰੀ ਆਪਣੀ ਮਿਹਨਤ ਨਾਲ ਦੇਸ਼ ਦਾ ਨਾਮ ਰੋਸ਼ਨ ਵੀ ਕਰਦੇ ਨੇ | ਸ. ਸਰਬਜੀਤ ਸਿੰਘ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਦੇ ਨਾਲ ਨਾਲ ਸਮਾਜ ਸੇਵੀ ਜਥੇਬੰਦੀਆਂ ਨੂੰ ਅਤੇ ਖਾਸ ਕਰਕੇ ਖੁਦ ਨੌਜਵਾਨਾਂ ਨੂੰ ਆਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਪੜ੍ਹਾਈ ਦੇ ਨਾਲ -ਨਾਲ ਖੇਡ ਮੈਦਾਨ ਵਿੱਚ ਵੀ ਦੇਣਾ ਚਾਹੀਦਾ ਹੈ’ ਜਿਸ ਨਾਲ ਉਹ ਜਿੱਥੇ ਤੰਦਰੁਸਤ ਰਹਿ ਕੇ ਬਿਹਤਰ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾ ਸਕਣਗੇ, ਉਥੇ ਨਾਲ ਹੀ ਵੱਖ- ਵੱਖ ਖੇਡ ਕਲਾ ਪ੍ਰਾਪਤ ਕਰਕੇ ਆਪਣਾ ਅਤੇ ਆਪਣੇ ਦੇਸ਼ ਦਾ ਨਾਂ ਅੰਤਰਰਾਸ਼ਟਰੀ ਪੱਧਰ ਤੇ ਪਹੁੰਚਾ ਸਕਣਗੇ।

ਇਸ ਮੌਕੇ ਤੇ ਸਰਬਜੀਤ ਸਿੰਘ ਸਮਾਣਾ ਨੇ ਸਾਰੇ ਖਿਡਾਰੀਆਂ ਨਾਲ ਜਾਣ -ਪਛਾਣ ਕੀਤੀ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ ਅਤੇ ਕਿਹਾ ਕਿ ਆਜ਼ਾਦ ਗਰੁੱਪ ਦੇ ਮੁਖੀ ਕੁਲਵੰਤ ਸਿੰਘ ਦੀ ਅਗਵਾਈ ਹੇਠ ਆਜ਼ਾਦ ਗਰੁੱਪ ਦਾ ਹਰ ਅਹੁਦੇਦਾਰ ਅਤੇ ਮੈਂਬਰ ਨੌਜਵਾਨਾਂ ਦੀ ਭਲਾਈ ਲਈ ਹਮੇਸ਼ਾ ਦ੍ਰਿੜ ਸੰਕਲਪ ਹੈ ।
ਇਸ ਮੌਕੇ ਤੇ ਸਰਬਜੀਤ ਸਿੰਘ ਸਮਾਣਾ ਦੇ ਨਾਲ ਹੋਰਨਾਂ ਤੋਂ ਇਲਾਵਾ ਪਿੰਡ ਦੇ ਸਰਪੰਚ ਮੰਗਲ ਸਿੰਘ, ਰੁਪਿੰਦਰ ਸਿੰਘ ਨੰਬਰਦਾਰ, ਯਾਦਵਿੰਦਰ ਸਿੰਘ ਲਾਡੀ, ਰਾਜਿੰਦਰ ਸਿੰਘ- ਜਿੰਦਰ, ਅਰਵਿੰਦਰ ਸਿੰਘ ਬੱਬੂ, ਗੁਰਮੁਖ ਸਿੰਘ ਗੋਲਾ, ਗੁਰਵਿੰਦਰ ਸਿੰਘ ਬੱਲਾ, ਜਗਰੂਪ ਸਿੰਘ -ਜੱਗਾ, ਮਲਕੀਤ ਸਿੰਘ -ਵਿੱਕੀ, ਮਨੋਜ ਸਿੰਘ, ਸਤਨਾਮ ਸਿੰਘ, ਜਸਵੀਰ ਸਿੰਘ, ਮੋਨੂੰ, ਰਵਿੰਦਰ ਸਿੰਘ, ਰਵਿੰਦਰ ਸਿੰਘ ਬਿੱਲੂ , ਤੇਜਿੰਦਰ ਸਿੰਘ, ਸੋਨੀ ਬੱਲਾਂ, ਲਾਡੀ ਨੰਬਰਦਾਰ, ਬਿੱਲਾ ਨੰਬਰਦਾਰ, ਭੂਰਾ ਪੰਡਿਤ, ਗੁਰਦੀਪ ਸਿੰਘ, ਸਰਨ ਸਿੰਘ, ਮਲਕੀਤ ਕੁਮਾਰ, ਜਸਪ੍ਰੀਤ ਸਿੰਘ, ਲਖਵੀਰ ਸਿੰਘ -ਲੱਖੀ, ਟੋਨੀ ਮਾਵੀ, ਮਲਕੀਅਤ ਸਿੰਘ ਮੈਂਬਰ ਪੰਚਾਇਤ ਅਤੇ ਕਰਮ ਸਿੰਘ ਵੀ ਹਾਜ਼ਰ ਸਨ।

 

 

Exit mobile version