ਜਲੰਧਰ , 10 ਮਈ 2023: ਜਲੰਧਰ (Jalandhar ) ਲੋਕ ਸਭਾ ਜ਼ਿਮਨੀ ਚੋਣ ਲਈ ਸਵੇਰੇ 8 ਵਜੇ ਤੋਂ ਵੋਟਿੰਗ ਜਾਰੀ ਹੈ ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਇਸ ਦੌਰਾਨ ਕਈ ਥਾਵਾਂ ‘ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿਧਾਇਕ, ਵਰਕਰਾਂ ਵਿਚਾਲੇ ਬਹਿਸ ਦੀ ਖ਼ਬਰਾਂ ਸਾਹਮਣੇ ਆਈਆਂ ਹਨ | ਇਸਦੇ ਨਾਲ ਹੀ ਭਾਜਪਾ ਦੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਨੇ ਲੁਧਿਆਣਾ ਪੂਰਬੀ ਦੇ ਐਮ.ਐਲ.ਏ. ਦਲਜੀਤ ਸਿੰਘ ਭੋਲਾ ਗਰੇਵਾਲ ਨੂੰ ਜਲੰਧਰ ਕੈਂਟ (Jalandhar Cantt) ਵਿੱਚ ਪੈਸੇ ਵੰਡਣ ਦਾ ਦੋਸ਼ ਲਾਇਆ ਹੈ |
ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਕੱਲ੍ਹ 6 ਵਜੇ ਬੰਦ ਹੋ ਚੁੱਕਾ, ਫਿਰ ਬਾਹਰ ਤੋਂ ਐੱਮ.ਐੱਲ.ਏ ਇਥੇ ਕਿ ਕਰ ਰਹੇ ਹਨ | ਇਸਦਾ ਦੌਰਾਨ ਸਰਬਜੀਤ ਸਿੰਘ ਮੱਕੜ ਅਤੇ ਉਸਦੇ ਸਾਥੀਆਂ ਨੇ ਆਪ ਐੱਮ.ਐੱਲ.ਏ ਨੂੰ ਰੋਕਿਆ ਤਾਂ ਮੋਟਰਸਾਈਕਲ ਚਲਾ ਕੇ ਅੱਗੇ ਤੁਰ ਪਏ | ਸਰਬਜੀਤ ਸਿੰਘ ਮੱਕੜ ਨੇ ਪੁਲਿਸ ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਉਕਤ ਵਿਧਾਇਕ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ |