ਸਰਬਜੀਤ ਕੌਰ ਗ੍ਰਿਫਤਾਰ, ਸਿੱਖ ਸ਼ਰਧਾਲੂਆਂ ਨਾਲ ਗਈ ਸੀ ਪਾਕਸਿਤਾਨ

5 ਜਨਵਰੀ 2026: ਪਾਕਿਸਤਾਨੀ ਅਧਿਕਾਰੀਆਂ ਨੇ ਭਾਰਤੀ ਸਿੱਖ ਸ਼ਰਧਾਲੂ ਸਰਬਜੀਤ ਕੌਰ ਜਿਸਨੇ ਪਾਕਿਸਤਾਨ (pakistan) ਵਿੱਚ ਵਿਆਹ ਕੀਤਾ ਸੀ, ਨੂੰ ਉਸਦੇ ਪਾਕਿਸਤਾਨੀ ਪਤੀ ਨਾਸਿਰ ਹੁਸੈਨ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।

4 ਨਵੰਬਰ, 2025 ਨੂੰ, ਸਰਬਜੀਤ ਕੌਰ ਗੁਰੂ ਨਾਨਕ ਦੇਵ ਜੀ (guru nanak dev ji) ਦੇ ਜਨਮ ਦਿਹਾੜੇ ਲਈ ਸਿੱਖ ਸ਼ਰਧਾਲੂਆਂ ਦੇ ਇੱਕ ਸਮੂਹ ਨਾਲ ਪਾਕਿਸਤਾਨ ਗਈ ਸੀ ਅਤੇ ਇੱਕ ਸਥਾਨਕ ਨੌਜਵਾਨ, ਨਾਸਿਰ ਹੁਸੈਨ ਨਾਲ ਵਿਆਹ ਕੀਤਾ, ਜਿਸਨੇ ਵਿਆਹ ਤੋਂ ਬਾਅਦ ਨੂਰ ਹੁਸੈਨ ਨਾਮ ਅਪਣਾਇਆ।

ਪੀਐਸਜੀਪੀਸੀ ਦੇ ਪ੍ਰਧਾਨ ਅਤੇ ਪੰਜਾਬ ਸਰਕਾਰ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਦੇ ਅਨੁਸਾਰ, ਇੰਟੈਲੀਜੈਂਸ ਬਿਊਰੋ ਅਤੇ ਸਥਾਨਕ ਪੁਲਿਸ ਦੀ ਇੱਕ ਸਾਂਝੀ ਟੀਮ ਨੇ 4 ਜਨਵਰੀ, 2026 ਨੂੰ ਨਨਕਾਣਾ ਸਾਹਿਬ ਦੇ ਪਿੰਡ ਪੇਹਰੇ ਵਾਲੀ ਵਿੱਚ ਕਾਰਵਾਈ ਕੀਤੀ। ਪਾਕਿਸਤਾਨੀ ਸਰਕਾਰ ਨੇ ਸਰਬਜੀਤ ਕੌਰ ਨੂੰ ਭਾਰਤ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

Read More: Amritsar News: ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜਾਣਗੇ ਭਾਰਤੀ ਸਿੱਖ ਸ਼ਰਧਾਲੂ, ਪਾਕਿਸਤਾਨ ਲਈ ਹੋਣਗੇ ਰਵਾਨਾ

Scroll to Top