ਸਾਰਾ ਅਲੀ ਖਾਨ ਨੇ ਸੋਸ਼ਲ ਮੀਡਿਆ ‘ਤੇ ਸ਼ੇਅਰ ਕੀਤਾ ਯੋਗਾ ਸੈਸ਼ਨ ਦਾ ਸ਼ਾਨਦਾਰ ਵੀਡੀਓ

24 ਅਕਤੂਬਰ 2024: ਸਾਰਾ ਅਲੀ ਖਾਨ (Sara Ali Khan) ਇਨ੍ਹੀਂ ਦਿਨੀਂ ਆਪਣੀ ਫਿਲਮ ਸਕਾਈ ਫੋਰਸ ਨੂੰ ਲੈ ਕੇ ਲਗਾਤਾਰ ਸੁਰਖੀਆਂ ਦੇ ਵਿੱਚ ਹਨ। ਦੱਸ ਦੇਈਏ ਕਿ ਸਾਰਾ ਆਪਣੇ ਪ੍ਰਸ਼ੰਸਕਾਂ ‘ਚ ਕਾਫੀ ਮਸ਼ਹੂਰ ਹੈ। ਇਹੀ ਕਾਰਨ ਹੈ ਕਿ ਸਾਰਾ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ( social media) ‘ਤੇ ਸ਼ੇਅਰ ਕਰਦੀ ਰਹਿੰਦੀ ਹੈ। ਅੱਜ ਸਾਰਾ ਨੇ ਆਪਣੇ ਯੋਗਾ ਸੈਸ਼ਨ ਦਾ ਇਕ ਹੋਰ ਸ਼ਾਨਦਾਰ ਵੀਡੀਓ ਸ਼ੇਅਰ ਕੀਤਾ ਹੈ, ਜਿਸ ‘ਤੇ ਪ੍ਰਸ਼ੰਸਕ ਲਗਾਤਾਰ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਸਾਰਾ ਦੀ ਫਿਟਨੈੱਸ ਵੀਡੀਓ
ਸਾਰਾ ਅਲੀ ਖਾਨ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ ‘ਤੇ ਜਾਮਨੀ ਜੌਗਰ ਪੈਂਟ ਅਤੇ ਕ੍ਰੌਪ ਟਾਪ ਪਹਿਨੇ ਹੋਏ ਖੁਦ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜਦੋਂ ਸਾਰਾ ਵਿਹਲੀ ਹੁੰਦੀ ਹੈ, ਤਾਂ ਉਹ ਅਕਸਰ ਯਾਤਰਾ ਕਰਦੀ ਹੈ। ਸਾਰਾ ਨੇ ਅੱਜ ਆਪਣੇ ਨਵੇਂ ਯੋਗਾ ਫਿਟਨੈਸ ਆਊਟਡੋਰ ਸੈਸ਼ਨ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵੀਡੀਓ ਤੋਂ ਸਾਫ ਹੈ ਕਿ ਸਾਰਾ ਫਿਲਹਾਲ ਛੁੱਟੀਆਂ ‘ਤੇ ਹੈ ਅਤੇ ਉਥੋਂ ਸਾਰਾ ਸੋਸ਼ਲ ਮੀਡੀਆ ‘ਤੇ ਆਪਣੇ ਸ਼ਾਨਦਾਰ ਲੁੱਕ ਸ਼ੇਅਰ ਕਰ ਰਹੀ ਹੈ। ਅੱਜ ਦੇ ਅਦਭੁਤ ਵੀਡੀਓ ਦੀ ਗੱਲ ਕਰੀਏ ਤਾਂ ਸਾਰਾ ਨੂੰ ਆਊਟਡੋਰ ਸੈਟਿੰਗ ਵਿੱਚ ਸਵੇਰ ਦਾ ਯੋਗਾ ਸੈਸ਼ਨ (yoga session)  ਕਰਦੇ ਦੇਖਿਆ ਜਾ ਸਕਦਾ ਹੈ। ਸਾਰਾ ਦੇ ਇਸ ਅੰਦਾਜ਼ ਨੂੰ ਉਨ੍ਹਾਂ ਦੇ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

ਫਿਲਮ ਸਕਾਈ ਫੋਰਸ
ਸੰਦੀਪ ਕੇਵਲਾਨੀ ਅਤੇ ਅਭਿਸ਼ੇਕ ਅਨਿਲ ਕਪੂਰ ਦੁਆਰਾ ਨਿਰਦੇਸ਼ਿਤ ਸਕਾਈ ਫੋਰਸ 2025 ਵਿੱਚ ਰਿਲੀਜ਼ ਹੋਣ ਵਾਲੀ ਅਕਸ਼ੇ ਕੁਮਾਰ ਦੀ ਪਹਿਲੀ ਹਿੰਦੀ ਫਿਲਮ ਹੋਵੇਗੀ। ਸਕਾਈ ਫੋਰਸ ਨੂੰ ਲੈ ਕੇ ਅਕਸ਼ੇ ਦੀ ਉਤਸੁਕਤਾ ਸਿਖਰਾਂ ‘ਤੇ ਹੈ। ਦਿਨੇਸ਼ ਵਿਜਾਨ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਅਕਸ਼ੈ ਕੁਮਾਰ ਦੇ ਨਾਲ ਸਾਰਾ ਅਲੀ ਖਾਨ, ਨਿਮਰਤ ਕੌਰ ਅਤੇ ਸ਼ਿਖਰ ਪਹਾੜੀਆ ਵੀ ਨਜ਼ਰ ਆਉਣਗੇ। ਇਹ ਫਿਲਮ ਅਗਲੇ ਸਾਲ 2025 ‘ਚ ਗਣਤੰਤਰ ਦਿਵਸ ਵੀਕੈਂਡ ‘ਤੇ ਰਿਲੀਜ਼ ਹੋਵੇਗੀ। ਇਹ ਐਕਸ਼ਨ, ਡਰਾਮਾ, ਭਾਵਨਾਤਮਕ ਅਤੇ ਰੋਮਾਂਚ ਨਾਲ ਭਰਪੂਰ ਫਿਲਮ ਹੋਵੇਗੀ। ਇਸ ਵਿੱਚ ਦੇਸ਼ ਭਗਤੀ ਦੀ ਭਾਵਨਾ ਝਲਕਦੀ ਹੈ। ਇਹ ਫਿਲਮ ਪਾਕਿਸਤਾਨ ‘ਤੇ ਭਾਰਤ ਦੇ ਪਹਿਲੇ ਹਵਾਈ ਹਮਲੇ ਦੇ ਪਿਛੋਕੜ ‘ਤੇ ਆਧਾਰਿਤ ਹੈ।

Scroll to Top