Harchand Singh Barsat

ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਦੇ ਤਹਿਤ ਪਟਿਆਲਾ ਦੀ ਅਨਾਜ ਮੰਡੀ ‘ਚ ਲਗਾਏ ਬੂਟੇ

ਪਟਿਆਲਾ, 15 ਜੁਲਾਈ 2024: ਹਰਿਆਵਲ ਲਹਿਰ ਤਹਿਤ ਪੰਜਾਬ ਭਰ ‘ਚ ਬੂਟੇ ਲਗਾਏ ਜਾ ਰਹੇ ਹਨ | ਇਸ ਦੌਰਾਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ (Harchand Singh Barsat) ਨੇ ਅੱਜ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ (Shaheed Bhagat Singh Hariawal Lehar) ਦੇ ਦੂਜੇ ਪੜਾਅ ਤਹਿਤ ਪਟਿਆਲਾ ਦੀ ਅਨਾਜ ਮੰਡੀ ‘ਚ ਬੂਟੇ ਲਗਾਏ।

ਇਨ੍ਹਾਂ ਬੂਟਿਆਂ ਦੀ ਸਾਂਭ ਸੰਭਾਲ ਉੱਥੇ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਕਰਨਗੇ। ਇਸ ਮੌਕੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਬੂਟੇ ਲਗਾਏ | ਸਹਿਤ ਮੰਤਰੀ ਨੇ ਲੋਕਾਂ ਨੂੰ ਵਾਤਾਵਰਨ ਪੱਖੀ ਜਾਗਰੂਕ ਕਰਕੇ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਅਪੀਲ ਅਤੇ ਬੂਟੇ ਵੀ ਵੰਡੇ |

ਇਸ ਮੌਕੇ ਹਰਚੰਦ ਸਿੰਘ ਬਰਸਟ ਨੇ ਦੱਸਿਆ ਕਿ ਮੰਡੀ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਣ ਲਈ 60 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਹੈ | ਇਸਦੇ ਤਹਿਤ ਮੰਡੀ ਦੀ ਚਾਰ ਦੀਵਾਰੀ, ਗੇਟ ਲਗਾਉਣੇ, ਸਟ੍ਰੀਟ ਲਾਇਟਾਂ ਨੂੰ ਠੀਕ ਕਰਨ ਆਦਿ ਸ਼ਾਮਲ ਹੈ | ਉਨ੍ਹਾਂ ਕਿਹਾ ਵੱਧ ਰਹੀ ਤਪਸ਼ ਨਾਲ ਲੋਕਾਂ ਦਾ ਜਨ-ਜੀਵਨ ਪ੍ਰਭਾਵਿਤ ਹੋਇਆ ਹੈ | ਇਸ ਲਈ ਲਈ ਸਭ ਨੂੰ ਬੂਟੇ ਲਗਾ ਕੇ ਵਾਤਾਵਰਨ ਨੂੰ ਸ਼ੁੱਧ ਰੱਖਣ ‘ਚ ਯੋਗਦਾਨ ਦੇਣਾ ਚਾਹੀਦਾ ਹੈ |

ਉਨ੍ਹਾਂ (Harchand Singh Barsat) ਨੇ ਸਾਰੇ ਉੱਚ ਅਧਿਕਾਰੀਆਂ, ਕਰਮਚਾਰੀਆਂ ਅਤੇ ਆੜ੍ਹਤੀਆਂ ਨੂੰ 5-5 ਬੂਟੇ ਅਤੇ ਜਨਮ ਦਿਨ 2-2 ਬੂਟੇ ਲਗਾਉਣ ਦੀ ਅਪੀਲ ਕੀਤੀ | ਇਸਦੇ ਨਾਲ ਹੀ ਇਨ੍ਹਾਂ ਬੂਟਿਆਂ ਦੀ ਦੇਖਭਾਲ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਹਰਿਆਵਲ ਮੁਹਿੰਮ ਤਹਿਤ ਸਾਲ 2023-24 ਦੌਰਾਨ ਸੂਬੇ ਹਰ ‘ਚ ਛਾਂ ਵਾਲੇ ਫਲਦਾਰ ਪੌਦੇ ਲਗਾਏ ਜਾ ਰਹੇ ਹਨ | ਇਸ ਸੀਜਨ ਦੌਰਾਨ 35 ਹਜਾਰ ਤੋਂ ਵੱਧ ਬੂਟੇ ਲਗਾਉਣ ਦਾ ਟੀਚਾ ਰੱਖਿਆ ਹੈ | ਉਨ੍ਹਾਂ ਕਿਹਾ ਇਨ੍ਹੀ ਦਿਨੀ ਪੌਦੇ ਜਲਦੀ ਜੜ੍ਹ ਫੜ ਲੈਂਦੇ ਹਨ |

ਇਸ ਦੌਰਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮਨੁੱਖ, ਪਸ਼ੂ, ਪੰਛੀਆਂ ਦੀ ਜਿੰਦਗੀ ‘ਚ ਰੁੱਖਾਂ ਦੀ ਬੜੀ ਮਹੱਤਤਾ ਹੈ। ਇਸ ਲਈ ਵਾਤਾਵਰਨ ਨੂੰ ਹਰਿਆ-ਭਰਿਆ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਉਣਾ ਸਮੇਂ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਜਿੱਥੇ ਰੁੱਖ ਸਾਨੂੰ ਆਕਸੀਜਨ ਦਿੰਦੇ ਹਨ, ਉੱਥੇ ਪੰਛਿਆਂ ਦੇ ਬੈਠਣ, ਫਲ, ਫੁੱਲ ਆਦਿ ਦਿੰਦੇ ਹਨ |

Scroll to Top