Sant Premanand Maharaj

Sant Premanand Maharaj: ਸੰਤ ਪ੍ਰੇਮਾਨੰਦ ਮਹਾਰਾਜ ਦੀ ਵਿਗੜੀ ਸਿਹਤ, ਸ਼ਰਧਾਲੂਆਂ ਨੇ ਸਿਹਤਯਾਬੀ ਦੀ ਕੀਤੀ ਅਰਦਾਸ

ਚੰਡੀਗੜ੍ਹ, 05 ਅਪ੍ਰੈਲ 2025: ਵ੍ਰਿੰਦਾਵਨ ਸੰਤ ਪ੍ਰੇਮਾਨੰਦ ਮਹਾਰਾਜ (Sant Premanand Maharaj) ਦੀ ਸਿਹਤ ਖ਼ਰਾਬ ਹੋਣ ਕਾਰਨ ਵੀਰਵਾਰ ਰਾਤ ਨੂੰ ਉਨ੍ਹਾਂ ਦੀ ਰਾਤ ਦੀ ਪਦਯਾਤਰਾ ਨਹੀਂ ਹੋਈ। ਸ਼ਰਧਾਲੂ ਸੜਕ ‘ਤੇ ਬੈਠੇ ਇੰਤਜ਼ਾਰ ਕਰ ਰਹੇ ਸਨ ਪਰ ਸਿਹਤ ਖਰਾਬ ਹੋਣ ਕਾਰਨ ਮਾਈਕ ਰਾਹੀਂ ਐਲਾਨ ਕੀਤਾ ਕਿ ਮਹਾਰਾਜ ਜੀ ਰਾਤ ਨੂੰ ਪਦਯਾਤਰਾ ‘ਤੇ ਨਹੀਂ ਜਾਣਗੇ। ਇਹ ਖ਼ਬਰ ਸੁਣ ਕੇ ਸ਼ਰਧਾਲੂ ਰੋਣ ਲੱਗ ਪਏ।

ਸ਼ੁੱਕਰਵਾਰ ਰਾਤ ਨੂੰ ਸੰਤ ਪ੍ਰੇਮਾਨੰਦ ਮਹਾਰਾਜ ਦੀ ਪਦਯਾਤਰਾ ਦੇ ਰਸਤੇ ‘ਤੇ ਸ਼ਰਧਾਲੂ ਉਡੀਕ ਕਰ ਰਹੇ ਸਨ। ਸੰਤ ਦੇ ਜਾਣ ਦਾ ਸਮਾਂ ਹੋ ਗਿਆ ਸੀ, ਪਰ ਇਸ ਤੋਂ ਬਾਅਦ ਵੀ ਉਹ ਆਸ਼ਰਮ ਨਹੀਂ ਛੱਡਿਆ। ਕੁਝ ਸਮੇਂ ਬਾਅਦ, ਆਸ਼ਰਮ ਤੋਂ ਐਲਾਨ ਕੀਤਾ ਗਿਆ ਕਿ ਮਹਾਰਾਜ ਜੀ ਦੀ ਸਿਹਤ ਅਚਾਨਕ ਵਿਗੜ ਗਈ ਹੈ ਅਤੇ ਇਸ ਕਾਰਨ ਉਹ ਪਦਯਾਤਰਾ ‘ਤੇ ਨਹੀਂ ਆ ਸਕਣਗੇ। ਇਹ ਖ਼ਬਰ ਸੁਣ ਕੇ, ਸੰਤ ਦੇ ਸ਼ਰਧਾਲੂ ਦੁਖੀ ਹੋ ਗਏ।

ਕੁਝ ਸ਼ਰਧਾਲੂ ਸੰਤ ਨੂੰ ਨਾ ਦੇਖ ਸਕਣ ਅਤੇ ਉਨ੍ਹਾਂ ਦੀ ਸਿਹਤ ਬਾਰੇ ਖ਼ਬਰ ਸੁਣ ਕੇ ਇੰਨੇ ਬੇਚੈਨ ਹੋ ਗਏ ਕਿ ਉਹ ਰੋਣ ਲੱਗ ਪਏ। ਇਸ ਦੌਰਾਨ ਸ਼ਰਧਾਲੂਆਂ ਨੇ ਉਨ੍ਹਾਂ ਦੀ ਛੇਤੀ ਸਿਹਤਯਾਬੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਜਦੋਂ ਸੰਤ ਪ੍ਰੇਮਾਨੰਦ ਮਹਾਰਾਜ (Sant Premanand Maharaj0) ਸ਼ੁੱਕਰਵਾਰ ਰਾਤ ਨੂੰ ਆਰਾਮ ਕਰਨ ਤੋਂ ਬਾਅਦ, ਅਗਲੇ ਦਿਨ ਸਵੇਰੇ 6 ਵਜੇ ਆਪਣੀ ਪਦਯਾਤਰਾ ‘ਤੇ ਨਿਕਲੇ, ਤਾਂ ਸ਼ਰਧਾਲੂਆਂ ‘ਚ ਖੁਸ਼ੀ ਦੀ ਲਹਿਰ ਸੀ। ਸੰਤ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਸ਼ਰਧਾਲੂ ਇਕੱਠੇ ਹੋਏ |

Scroll to Top