ਚੰਡੀਗੜ੍ਹ,10 ਜੁਲਾਈ 2023: ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ (Balbir Singh Seechewal) ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੰਨ੍ਹਾਂ ’ਤੇ ਨਜ਼ਰ ਰੱਖਣ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੰਬਰਾਂ ’ਤੇ ਸੰਪਰਕ ਕਰਨ । ਪੰਜਾਬ ਵਿੱਚ ਭਾਰੀ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ। ਕਈ ਥਾਵਾਂ ਤੋਂ ਬੰਨ੍ਹ ਟੁੱਟ ਗਏ ਹਨ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਲਗਾਤਾਰ ਬਰਸਾਤ ਕਾਰਨ ਕਮਜ਼ੋਰ ਅਤੇ ਨੁਕਸਾਨੇ ਗਏ ਬੰਨ੍ਹਾਂ ਦੇ ਨਾਲ ਲੱਗਦੀਆਂ ਸੜਕਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਬੰਨ੍ਹ ਟੁੱਟਣ ਨਾ। ਕਿਉਂਕਿ ਇਹ ਸੜਕਾਂ ਹੀ ਪਿੰਡਾਂ ਨੂੰ ਜੋੜਦੀਆਂ ਹਨ।
ਜਨਵਰੀ 19, 2025 12:35 ਪੂਃ ਦੁਃ