Sanju Samson

ਸੰਜੂ ਸੈਮਸਨ ਨੇ IPL ‘ਚ ਸਭ ਤੋਂ ਤੇਜ਼ 200 ਛੱਕੇ ਲਗਾ ਕੇ ਐਮਐਸ ਧੋਨੀ ਦਾ ਰਿਕਾਰਡ ਤੋੜਿਆ

ਚੰਡੀਗੜ੍ਹ, 8 ਮਈ 2024: ਇੰਡੀਅਨ ਪ੍ਰੀਮੀਅਰ ਲੀਗ (IPL 2024) ਵਿੱਚ ਮੰਗਲਵਾਰ ਨੂੰ ਦਿੱਲੀ ਕੈਪੀਟਲਜ਼ ਨੇ ਰਾਜਸਥਾਨ ਰਾਇਲਜ਼ ਨੂੰ 20 ਦੌੜਾਂ ਨਾਲ ਹਰਾ ਦਿੱਤਾ । ਮੈਚ ਵਿੱਚ ਦਿੱਲੀ ਦੇ ਜੈਕ ਫਰੇਜ਼ਰ-ਮੈਗਰਕ ਨੇ 19 ਗੇਂਦਾਂ ਵਿੱਚ ਅਰਧ ਸੈਂਕੜਾ ਜੜਿਆ, ਇਸ ਸੀਜ਼ਨ ਵਿੱਚ ਤੀਜੀ ਵਾਰ ਉਸ ਨੇ 20 ਗੇਂਦਾਂ ਤੋਂ ਘੱਟ ਵਿੱਚ ਅਰਧ ਸੈਂਕੜਾ ਜੜਿਆ ਹੈ।

ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ (Sanju Samson) ਨੇ 86 ਦੌੜਾਂ ਦੀ ਆਪਣੀ ਪਾਰੀ ‘ਚ 6 ਛੱਕੇ ਲਗਾਏ, ਇਸ ਨਾਲ ਉਨ੍ਹਾਂ ਦੇ ਆਈ.ਪੀ.ਐੱਲ 200 ਛੱਕੇ ਪੂਰੇ ਕਰ ਲਏ ਹਨ। ਇਸ ਦੇ ਲਈ ਉਨ੍ਹਾਂ ਨੇ ਸਿਰਫ 159 ਪਾਰੀਆਂ ਖੇਡੀਆਂ, ਸਭ ਤੋਂ ਘੱਟ ਪਾਰੀਆਂ ਵਿੱਚ 200 ਛੱਕੇ ਲਗਾਉਣ ਵਾਲਾ ਭਾਰਤੀ ਬਣ ਗਿਆ। ਉਨ੍ਹਾਂ ਨੇ 165 ਪਾਰੀਆਂ ਵਿੱਚ 200 ਛੱਕੇ ਲਗਾਉਣ ਵਾਲੇ ਐਮਐਸ ਧੋਨੀ ਦਾ ਰਿਕਾਰਡ ਤੋੜਿਆ।

ਸੰਜੂ ਸੈਮਸਨ (Sanju Samson) ਨੇ ਆਈ.ਪੀ.ਐੱਲ ‘ਚ 56ਵੀਂ ਵਾਰ ਰਾਜਸਥਾਨ ਰਾਇਲਸ ਦੀ ਕਪਤਾਨੀ ਕੀਤੀ। ਇਸ ਨਾਲ ਉਹ ਸਭ ਤੋਂ ਵੱਧ ਮੈਚਾਂ ਵਿੱਚ ਰਾਜਸਥਾਨ ਦੀ ਕਪਤਾਨੀ ਕਰਨ ਵਾਲਾ ਖਿਡਾਰੀ ਬਣ ਗਿਆ। ਉਨ੍ਹਾਂ ਨੇ ਸ਼ੇਨ ਵਾਰਨ ਨੂੰ ਪਿੱਛੇ ਛੱਡ ਦਿੱਤਾ, ਵਾਰਨ ਨੇ 55 ਮੈਚਾਂ ‘ਚ ਰਾਜਸਥਾਨ ਦੀ ਕਪਤਾਨੀ ਕੀਤੀ ਸੀ। ਸੈਮਸਨ ਅਤੇ ਵਾਰਨ ਵੀ ਰਾਜਸਥਾਨ ਦੇ ਸਭ ਤੋਂ ਸਫਲ ਕਪਤਾਨ ਹਨ, ਜਿਨ੍ਹਾਂ ਦੋਵਾਂ ਨੇ ਟੀਮ ਲਈ 30-30 ਮੈਚ ਜਿੱਤੇ ਹਨ।

ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਕੈਪੀਟਲਸ ਨੇ 8 ਵਿਕਟਾਂ ਦੇ ਨੁਕਸਾਨ ‘ਤੇ 221 ਦੌੜਾਂ ਬਣਾਈਆਂ। ਇਸ ਆਈਪੀਐੱਲ ਸੀਜ਼ਨ ‘ਚ ਲਗਾਤਾਰ ਚੌਥੀ ਵਾਰ ਦਿੱਲੀ ਦੇ ਮੈਦਾਨ ‘ਤੇ ਪਹਿਲੀ ਪਾਰੀ ‘ਚ 220 ਦੌੜਾਂ ਤੋਂ ਵੱਧ ਦਾ ਸਕੋਰ ਪਾਰ ਕੀਤਾ ਗਿਆ। ਇੱਥੇ ਪਹਿਲੀ ਪਾਰੀ ਵਿੱਚ ਸਰਵੋਤਮ ਸਕੋਰ 266 ਦੌੜਾਂ ਹੈ, ਜੋ ਕਿ ਐਸਆਰਐਚ ਨੇ ਘਰੇਲੂ ਟੀਮ ਵਿਰੁੱਧ ਬਣਾਇਆ ਸੀ।

Scroll to Top