ਸੰਜੈ ਪੋਪਲੀ ਦੇ ਘਰ ਚੱਲੀ ਗੋਲੀ , ਗੋਲੀ ਲੱਗਣ ਕਾਰਨ ਸੰਜੈ ਪੋਪਲੀ ਦੇ ਪੁੱਤ ਦੀ ਹੋਈ ਮੌਤ

ਚੰਡੀਗੜ੍ਹ, 25 ਜੂਨ 2022 : ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸੀਨੀਅਰ ਆਈਏਐੱਸ ਅਫ਼ਸਰ ਸੰਜੈ ਪੋਪਲੀ ਦੇ ਘਰ ਗੋਲੀ ਚੱਲਣ ਦੀ ਖਬਰ ਆਈ ਹੈ।

 

ਅੱਜ ਬਾਅਦ ਦੁਪਹਿਰ ਵਿਜੀਲੈਂਸ ਦੀ ਟੀਮ ਸੰਜੈ ਪੋਪਲੀ ਦੇ ਚੰਡੀਗੜ੍ਹ ਸਥਿਤ ਘਰ ‘ਤੇ ਛਾਪਾ ਮਾਰਨ ਗਈ ਤਾਂ ਪੋਪਲੀ ਦੇ ਬੇਟੇ ਨੇ ਵਿਜੀਲੈਂਸ ਨਾਲ ਬਹਿਸ ਦੌਰਾਨ ਕਥਿਤ ਤੌਰ ’ਤੇ ਖੁਦ ਨੂੰ ਗੋਲੀ ਮਾਰ ਲਈ |

 

ਜਦੋਂਕਿ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਵਿਜੀਲੈਂਸ ਦੇ ਕਿਸੇ ਕਰਮਚਾਰੀ ਨੇ ਅਧਿਕਾਰੀ ਦੇ ਬੇਟੇ ‘ਤੇ ਗੋਲੀ ਚਲਾਈ ਗਈ ਹੈ। ਗੋਲੀ ਲੱਗਣ ਕਾਰਨ ਸੰਜੈ ਪੋਪਲੀ ਦੇ ਪੁੱਤ ਦੀ ਮੌਤ ਹੋ ਗਈ ਹੈ। ਸੰਜੈ ਪੋਪਲੀ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ।

ਫਿਲਹਾਲ ਇਸ ਪੂਰੀ ਘਟਨਾ ਬਾਰੇ ਅਜੇ ਕੁਝ ਵੀ ਸਪੱਸ਼ਟ ਤੌਰ ‘ਤੇ ਨਹੀਂ ਕਿਹਾ ਜਾ ਸਕਦਾ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।