ਚੰਡੀਗੜ੍ਹ, 25 ਨਵੰਬਰ 2024: ਸੰਗਰੂਰ ਪੁਲਿਸ (Sangrur police) ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ 2 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ | ਪੁਲਿਸ ਨੇ ਇਨ੍ਹਾਂ ਵਿਅਕਤੀਆਂ ਕੋਲੋਂ ਨੇ 1 ਕਿੱਲੋ 20 ਗ੍ਰਾਮ ਹੈਰੋਇਨ, 10 ਕਿੱਲੋ ਚੂਰਾ ਪੋਸਤ, 4,15,000/- ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਸਦੇ ਨਾਲ ਹੀ ਪੁਲਿਸ ਨੇ ਮੁਲਜ਼ਮਾਂ ਕੋਲੋਂ 1 ਕਾਰ ਅਤੇ 1 ਸਕੂਟਰ ਵੀ ਬਰਾਮਦ ਕੀਤਾ ਹੈ। ਫੜੇ ਗਏ ਦੋਵੇਂ ਜਣਿਆਂ ਦੀ ਪਛਾਣ ਦੇਸੀ ਦਵਿੰਦਰ ਸਿੰਘ ਉਰਫ ਗੱਗੀ ਅਤੇ ਹਰਦੀਪ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਦਿੰਦਿਆਂ ਐਸ.ਐਸ.ਪੀ ਸਰਤਾਜ ਸਿੰਘ ਚਹਿਲ ਨੇ ਦੱਸਿਆ ਕਿ ਥਾਣਾ ਸੇਰਪੁਰ ਦੇ ਇਲਾਕੇ ‘ਚ 02 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 01 ਕਿਲੋ 20 ਗ੍ਰਾਮ ਹੈਰੋਇਨ, 10 ਕਿੱਲੋ ਚੂਰਾ ਪੋਸਤ ਅਤੇ 4,15,000/- ਰੁਪਏ , 01 ਕਾਰ ਅਤੇ 1 ਸਕੂਟਰ ਵੀ ਬਰਾਮਦ ਕੀਤਾ ਗਿਆ ਹੈ। ਇਨ੍ਹਾਂ ‘ਚ ਲੌਂਗੋਵਾਲ ਕਾਰ ਨੰਬਰ ਪੀ.ਬੀ.-11ਡਬਲਯੂ-4205 ਮਾਰਕ ਆਈ-20 ਹੈ |
ਪੁਲਿਸ (Sangrur police) ਮੁਤਾਬਕ ਦੋਵਾਂ ਜਣਿਆਂ ਦਾ ਅਪਰਾਧਿਕ ਪਿਛੋਕੜ ਹੈ, ਦੇਸੀ ਦਵਿੰਦਰ ਸਿੰਘ ਉਰਫ ਗੱਗੀ ਖਿਲਾਫ ਵੱਖ-ਵੱਖ ਥਾਣਿਆਂ ‘ਚ ਵੱਖ-ਵੱਖ ਜੁਰਮਾਂ ਤਹਿਤ 09 ਕੇਸ ਦਰਜ ਹਨ ਅਤੇ ਹਰਦੀਪ ਸਿੰਘ ਖ਼ਿਲਾਫ 02 ਕੇਸ ਦਰਜ ਹਨ। ਮੁਲਜਮਾਂ ਨੂੰ ਮਾਣਯੋਗ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਹੈ, ਜਿਸ ਪਾਸੋਂ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।