Sangrur Police

ਸੰਗਰੂਰ ਪੁਲਿਸ ਵੱਲੋਂ ਦੋ ਦੇਸੀ ਪਿਸਤੌਲ ਤੇ ਪੰਜ ਕਾਰਤੂਸਾਂ ਸਮੇਤ ਤਿੰਨ ਗ੍ਰਿਫਤਾਰ

ਸੰਗਰੂਰ, 7 ਫ਼ਰਵਰੀ, 2023: ਐੱਸ.ਐੱਸ.ਪੀ. ਸੰਗਰੂਰ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ (Sangrur Police) ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਧੂਰੀ ਵੱਲੋਂ ਦੋ ਦੇਸੀ ਪਿਸਤੌਲ ਤੇ ਪੰਜ ਕਾਰਤੂਸਾਂ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਐੱਸ.ਐੱਸ.ਪੀ. ਸੁਰੇਂਦਰ ਲਾਂਬਾ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪ ਕਪਤਾਨ ਪੁਲਿਸ ਸਬ ਡਵੀਜਨ ਧੂਰੀ ਯੋਗੇਸ਼ ਕੁਮਾਰ ਦੀ ਅਗਵਾਈ ਹੇਠ ਮਿਤੀ 03.02.2023 ਨੂੰ ਸ:ਥ: ਰਣਜੀਤ ਸਿੰਘ ਥਾਣਾ ਸਿਟੀ ਧੂਰੀ ਸਮੇਤ ਪੁਲਿਸ ਪਾਰਟੀ ਅਤੇ ਕਾਊਂਟਰ ਇੰਟਲੀਜੈਂਸ ਮਲੇਰਕੋਟਲਾ ਯੂਨਿਟ ਦੀ ਟੀਮ ਸੰਗਰੂਰ ਬਾਈਪਾਸ ਧੂਰੀ ਮੌਜੂਦ ਸੀ ਤਾਂ ਇਤਲਾਹ ਮਿਲੀ ਕੇ ਹਨੀ ਹੰਸ ਉਰਫ ਪੱਲੀ ਪੁੱਤਰ ਸੱਤਪਾਲ ਵਾਸੀ ਹੰਬੜਾ ਰੋਡ ਪਿੰਡ ਪ੍ਰਤਾਪ ਸਿੰਘ ਵਾਲਾ ਲੁਧਿਆਣਾ, ਮਨਜੋਤ ਸਿੰਘ ਉਰਫ ਫਰੂਟੀ ਪੁੱਤਰ ਗੁਰਦੀਪ ਸਿੰਘ ਵਾਸੀ ਬਸੰਤ ਵਿਹਾਰ ਹੰਬੜਾ ਰੋਡ ਲੁਧਿਆਣਾ ਅਤੇ ਵਿਸ਼ਾਲ ਗਿੱਲ ਪੁੱਤਰ ਦਲੀਪ ਸਿੰਘ ਗਿੱਲ ਵਾਸੀ ਹੁਸੈਨਪੁਰਾ ਨੇੜੇ ਮਲਹੋਤਰਾ ਪੈਲੇਸ ਲੁਧਿਆਣਾ ਨੇ ਮਾਫੀਆ ਬਣਾਇਆ ਹੋਇਆ ਹੈ।

ਪੁਲਿਸ ਸੰਗਰੂਰ (Sangrur Police) ਨੇ ਦੱਸਿਆ ਕਿ ਪਤਾ ਚੱਲਿਆ ਕਿ ਇਨ੍ਹਾਂ ਕੋਲ ਨਜਾਇਜ ਅਸਲਾ ਹੈ ਜੋ ਲੁਧਿਆਣਾ ਅਤੇ ਮੋਗਾ ਆਦਿ ਸ਼ਹਿਰਾਂ ਵਿੱਚ ਆਮ ਲੋਕਾਂ ਨੂੰ ਡਰਾ ਧਮਕਾ ਕੇ ਵਿਰੋਤੀ ਮੰਗਦੇ ਹਨ ਤੇ ਗੈਂਗਵਾਰ ਕਰਨ ਦੇ ਆਦੀ ਹਨ। ਉਨ੍ਹਾਂ ਕਿਹਾ ਕਿ ਇਹ ਵੀ ਪਤਾ ਲੱਗਿਆ ਕਿ ਮਿੱਥ ਕੇ ਕਤਲ ਵੀ ਕਰ ਸਕਦੇ ਹਨ ਤੇ ਨਜਾਇਜ਼ ਹਥਿਆਰਾਂ ਤੇ ਅਸਲੇ ਦੀ ਤਸਕਰੀ ਵੀ ਕਰਦੇ ਹਨ। ਉਪਰੋਕਤ ਤਿੰਨੇ ਵਿਅਕਤੀ ਸ਼ਹਿਰ ਧੂਰੀ ਵਿਖੇ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਨੀਅਤ ਨਾਲ ਨਾਨਕਸਰ ਗੁਰੂਦੁਆਰਾ ਦੇ ਨੇੜੇ ਘੁੰਮ ਰਹੇ ਸਨ ਜਿਸਤੇ ਮੁਕੱਦਮਾ ਨੰਬਰ 13 ਮਿਤੀ 03.02.2023 ਅ/ਧ 25(7) ਅਸਲਾ ਐਕਟ ਥਾਣਾ ਸਿਟੀ ਧੂਰੀ ਰਜਿਸਟਰ ਕਰਾਇਆ ਗਿਆ ਤੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।

ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਹਨੀ ਹੰਸ ਉਰਫ ਪਾਲੀ ਪਾਸੋਂ ਇੱਕ ਦੇਸੀ ਪਿਸਤੌਲ, ਵਿਸ਼ਾਲ ਗਿੱਲ ਪਾਸੋਂ ਦੋ ਜਿੰਦਾ ਕਾਰਤੂਸ ਤੇ ਮਨਜੀਤ ਸਿੰਘ ਉਰਫ ਫਰੂਟੀ ਪਾਸੋਂ ਤਿੰਨ ਜਿੰਦਾ ਕਾਰਤੂਸ ਬ੍ਰਾਮਦ ਕਰਾਏ ਗਏ। ਇਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਮਨਜੋਤ ਸਿੰਘ ਉਰਫ ਫਰੂਟੀ ਪਾਸੋਂ ਇੱਕ ਪਿਸਤੌਲ ਦੇਸੀ ਬ੍ਰਾਮਦ ਕਰਵਾਇਆ ਗਿਆ।

ਲਾਂਬਾ ਨੇ ਦੱਸਿਆ ਕਿ ਦੌਰਾਨੇ ਪੁੱਛ-ਗਿੱਛ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਦੀ ਬਾਊ ਗਰੁੱਪ ਲੁਧਿਆਣਾ ਨਾਲ ਦੁਸ਼ਮਨੀ ਚੱਲਦੀ ਹੈ, ਜਿਸ ਕਾਰਨ ਇਨ੍ਹਾਂ ਵਿਚਕਾਰ ਗੈਂਗਵਾਰ ਹੁੰਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਇਹ ਵੀ ਸਾਹਮਣੇ ਆਇਆ ਹੈ ਕਿ ਦਵਿੰਦਰ ਸਿੰਘ ਵਾਸੀ ਮੋਗਾ ਹਾਲ ਅਮਰੀਕਾ ਦੇ ਕਹਿਣ ‘ਤੇ ਮੋਗਾ ਸ਼ਹਿਰ ਵਿਖੇ ਸੁਖਜਿੰਦਰ ਸਿੰਘ ਨਾਮ ਦੇ ਵਿਅਕਤੀ ਨੂੰ ਡਰਾਉਣ ਲਈ ਉਸ ਪਰ ਹਵਾਈ ਫਾਇਰ ਕੀਤੇ ਸਨ।

ਲੁਧਿਆਣਾ ਵਿਖੇ ਫਾਇਰਿੰਗ ਕਰਨ ਦੇ ਸਬੰਧ ਵਿੱਚ ਮੁਕੱਦਮਾ ਨੰ: 10 ਮਿਤੀ 26,01,2023 ਅੱਧ 336, 34 ਹਿ. ਡੰ. 25/27 ਅਸਲਾ ਐਕਟ ਥਾਣਾ ਲੁਧਿਆਣਾ ਅਤੇ ਮੋਗਾ ਵਿਖੇ ਐਕਸਟੋਰਸ਼ਨ ਕੇਸ ਮੁਕਦਮਾ ਨੰਬਰ 22 ਮਿਤੀ 21,01,2023 ਅਧ 307, 34 ਹਿੰ:ਡੰ: 25/27 ਆਰਮਸ ਐਕਟ ਵਿਚ ਵੀ ਉਕਤ ਵਿਅਕਤੀ ਲੋੜੀਂਦੇ ਹਨ।

Scroll to Top