July 7, 2024 8:13 pm
Sangrur police

ਮੱਧ ਪ੍ਰਦੇਸ਼ ਤੋਂ ਲਿਆਂਦੇ ਅਸਲੇ ਸਮੇਤ ਪੰਜ ਜਣੇ ਸੰਗਰੂਰ ਪੁਲਿਸ ਵੱਲੋਂ ਕਾਬੂ, ਜੇਲ੍ਹ ‘ਚ ਬੰਦ ਬਦਮਾਸ਼ ਦਾ ਵੀ ਨਾਂ ਆਇਆ ਸਾਹਮਣੇ

ਚੰਡੀਗੜ੍ਹ, 12 ਸਤੰਬਰ 2023: ਪੰਜਾਬ ਵਿੱਚ ਗੈਂਗਵਾਰ ਦੀ ਘਟਨਾਵਾਂ ਨੂੰ ਰੋਕਣ ਲਈ ਪੰਜਾਬ ਪੁਲਿਸ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਸੰਗਰੂਰ ਪੁਲਿਸ (Sangrur police) ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ | ਸੰਗਰੂਰ ਪੁਲਿਸ ਵੱਲੋਂ ਪੰਜ ਜਣਿਆਂ ਨੂੰ 21 ਪਸਤੌਲਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਐਡੀਸ਼ਨਲ ਡਰੈਕਟਰ ਜਨਰਲ ਪਟਿਆਲਾ ਰੇਂਜ ਸਰਦਾਰ ਮੁੱਖਵਿੰਦਰ ਸਿੰਘ ਛੀਨਾ ਵੱਲੋਂ ਮੀਡੀਆ ਜਾਣਕਾਰੀ ਦਿੱਤੀ ਗਈ ਕਿ ਸੰਗਰੂਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਗੁਪਤ ਸੂਚਨਾ ਦੇ ਅਧਾਰ ‘ਤੇ ਸੰਗਰੂਰ ਪੁਲਿਸ ਵੱਲੋਂ ਮੱਧ ਪ੍ਰਦੇਸ਼ ਤੋਂ 21 ਪਿਸਤੋਲ ਲਿਆ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਸਪਲਾਈ ਕਰਨ ਦੇ ਦੋਸ਼ ਵਾਲੇ ਪੰਜ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ।

ਪੁਲਿਸ (Sangrur police) ਮੁਤਾਬਕ ਇਸ ਪੂਰੀ ਘਟਨਾ ਦਾ ਮਾਸਟਰਮਾਈਂਡ ਜੇਲ੍ਹ ਵਿਚ ਬੈਠਾ ਬਦਮਾਸ਼ ਹੈ, ਜਿਸ ਵਿਅਕਤੀ ਨੇ ਹਥਿਆਰ ਸਪਲਾਈ ਕੀਤੇ ਸੀ, ਪੁਲਿਸ ਵੱਲੋਂ ਉਸਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਨਾਲ ਹੀ ਜਿਸ ਵਿਅਕਤੀ ਨੇ ਹਥਿਆਰ ਵੇਚਣ ਵਾਲੇ ਨੂੰ ਪੈਸੇ ਭੇਜੇ ਸਨ ਉਸ ਵਿਅਕਤੀ ਨੂੰ ਵੀ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ | ਇਹ ਮੁਲਜ਼ਮ ਬੱਸ ਰਾਹੀਂ ਇਨ੍ਹਾਂ ਹਥਿਆਰਾਂ ਨੂੰ ਪੰਜਾਬ ਵਿਚ ਲਿਆਏ ਸਨ, ਜਿਸ ਨੂੰ ਸੰਗਰੂਰ ਪੁਲਿਸ ਨੇ ਰਸਤੇ ਵਿੱਚ ਹੀ ਦਬੋਚ ਲਿਆ ।

ਪੁਲਿਸ ਨੇ ਮੀਡਿਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਵਿਅਕਤੀਆਂ ਖਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ | ਇਹਨਾਂ ਦੇ ਲਿੰਕ ਵਿਸ਼ਨੋਈ ਗੈਂਗ, ਜੇਲ੍ਹ ਵਿੱਚ ਬੰਦ ਰਜੀਵ ਕੌਸ਼ਲ ਗੂਗਲੁ ਹੈ | ਪੁਲਿਸ ਨੇ ਦੱਸਿਆ ਕਿ ਇਹਨਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹਨਾਂ ਤੋਂ ਡੂੰਘਾਈ ਵਿੱਚ ਕੀਤੀ ਜਾ ਰਹੀ ਹੈ ਕਿ ਇਹਨਾਂ ਵੱਲੋਂ ਇਹ ਹਥਿਆਰ ਕਿਹੜੀ-ਕਿਹੜੀ ਜਗ੍ਹਾ ‘ਤੇ ਸਪਲਾਈ ਕਰਨੇ ਸਨ ਅਤੇ ਇਨ੍ਹਾਂ ਹਥਿਆਰਾਂ ਨਾਲ ਕਿਹੜੀ ਕਿਹੜੀ ਵਾਰਦਾਤ ਨੂੰ ਅੰਜ਼ਾਮ ਦੇਣਾ ਸੀ।