ਸੰਗਰੂਰ, 30 ਜਨਵਰੀ 2023 : ਸੰਗਰੂਰ ਪੁਲਿਸ (Sangrur police) ਨੇ ਵੱਡੀ ਕਾਰਵਾਈ ਕਰਦਿਆਂ 4 ਕਥਿਤ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਕਾਬੂ ਹੈ | ਪੁਲਿਸ ਮੁਤਾਬਕ ਇਹ ਕਥਿਤ ਗੈਂਗਸਟਰ ਮਾਨਸਾ ਇਲਾਕੇ ‘ਚ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫ਼ਿਰਾਕ ਵਿੱਚ ਸਨ | ਜਾਣਕਾਰੀ ਦਿੰਦਿਆਂ ਸੰਗਰੂਰ ਦੇ ਐਸ.ਐਸ.ਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ 22 ਜਨਵਰੀ ਨੂੰ ਸੰਗਰੂਰ ਸੀ.ਆਈ.ਏ ਅਤੇ ਥਾਣਾ ਚੀਮਾ ਦੀ ਪੁਲਿਸ ਵੱਲੋਂ ਚਲਾਈ ਗਈ ਕਾਰਵਾਈ ਦੌਰਾਨ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਨਾਕਾ ਲਗਾਇਆ ਸੀ, ਜਿਸ ‘ਚ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਚਾਰ ਵੱਡੇ ਅਪਰਾਧੀ ਜੋ ਕਿ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ‘ਚ ਹਨ, ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ |
ਫਿਰ ਇਸੇ ਕੜੀ ਤਹਿਤ ਪੁਲਿਸ ਨੇ ਨਾਕਾਬੰਦੀ ਕੀਤੀ, ਜਿੱਥੇ ਇਕ ਸਫੈਦ ਰੰਗ ਦੀ ਆਲਟੋ ਕਾਰ ‘ਚ ਹਥਿਆਰਾਂ ਸਮੇਤ ਚਾਰ ਕਥਿਤ ਗੈਂਗਸਟਰਾਂ ਨੂੰ ਕਾਬੂ ਕਰ ਲਿਆ | ਫੜੇ ਗਏ ਇਨ੍ਹਾਂ ਵਿਅਕਤੀਆਂ ਕੋਲੋਂ 1 ਰਿਵਾਲਵਰ 32 ਬੋਰ, 2 ਕਾਟਾ 315 ਬੋਰ, 1 ਰਾਈਫਲ 315 ਬੋਰ ਅਤੇ 16 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ |
ਉਨ੍ਹਾਂ ਦੱਸਿਆ ਕਿ ਉਕਤ ਚਾਰੇ ਵਿਅਕਤੀ ਸੁਖਵਿੰਦਰ ਸਿੰਘ ਉਰਫ ਸੁੱਖਾ ਨਾਲ ਸਬੰਧਤ ਸਨ, ਜੋ ਕਿ ਇਸ ਸਮੇਂ ਕੈਨੇਡਾ ਵਿੱਚ ਰਹਿ ਰਿਹਾ ਹੈ ਅਤੇ ਪੰਜਾਬ ਵਿੱਚ ਪੈਸੇ ਲੈ ਕੇ ਲੋਕਾਂ ਦਾ ਕਤਲ ਕਰਨ ਦਾ ਕੰਮ ਕਰਦਾ ਹੈ, ਇਹ ਚਾਰੇ ਉਸਦੇ ਨਾਲ ਮਿਲ ਕੇ ਵਾਰਦਾਤ ਨੂੰ ਅੰਜ਼ਾਮ ਦਿੰਦੇ ਸਨ | ਪੁਲਿਸ ਮੁਤਾਬਕ ਇਹਨਾਂ ਵਲੋਂ ਮਾਨਸਾ ਇਲਾਕੇ ਵਿੱਚ ਇੱਕ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ, ਇਸ ਸਮੇਂ ਐਸਐਸਪੀ ਸੁਰਿੰਦਰ ਲਾਂਬਾ ਨੇ ਕਿਹਾ ਕਿ ਉਕਤ ਵਿਅਕਤੀਆਂ ਕੋਲੋਂ ਪੁੱਛਗਿੱਛ ਜਾਰੀ ਹੈ, ਸਾਨੂੰ ਜਾਂਚ ਦੌਰਾਨ ਹੋਰ ਵੀ ਕਈ ਖ਼ੁਲਾਸੇ ਹੋਣ ਦੀ ਉਮੀਦ ਹੈ।




