9 ਨਵੰਬਰ 2024: ਸੰਗਰੂਰ (SANGRUR) ਦੇ ਪਿੰਡ ਕਣਕਵਾਲ ਵਿਖੇ ਤੋਂ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆ ਰਹੀ ਹੈ, ਜਿੱਥੇ ਦੋ ਸਕੇ ਭਰਾਵਾਂ ਦੀ ਦਿਲ ਦਾ ਦੌਰਾ (heart attack( ਪੈਣ ਕਾਰਨ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਹੈ|
ਉਥੇ ਹੀ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਪਹਿਲਾਂ ਵੱਡੇ ਭਰਾ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਸ ਦਾ ਦੁੱਖ ਨਾ ਸਹਾਰਦੇ ਹੋਏ ਕੁਝ ਹੀ ਘੰਟਿਆਂ ਬਾਅਦ ਛੋਟਾ ਭਰਾ ਵੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ, ਵੱਡੇ ਭਰਾ ਆਮ ਲਾਲ ਦੇ ਪੁੱਤਰ ਨੇ ਦੱਸਿਆ ਕਿ ਮੈਂ ਸ਼ਾਮ ਵੇਲੇ ਆਪਣੇ ਕੰਮ ਤੇ ਸੀ ਜਦੋਂ ਮੈਨੂੰ ਪਰਿਵਾਰਕ ਵਾਲਿਆਂ ਦਾ ਫੋਨ ਆਇਆ ਕਿ ਤੇਰੇ ਪਿਤਾ ਨੂੰ ਦਿਲ ਦਾ ਦੌਰਾ ਪੈ ਗਿਆ ਹੈ ਤੂੰ ਜਲਦੀ ਘਰ ਵਾਪਸ ਆਜਾ, ਉਥੇ ਹੀ ਜਿਨਾਂ ਨੂੰ ਹਸਪਤਾਲ ਵਿੱਚ ਲਿਜਾਂਦਾ ਗਿਆ ਜਿੱਥੇ ਜਾ ਕੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ|
ਪਿੰਡ ਦੇ ਸਰਪੰਚ ਯਾਦਵਿੰਦਰ ਨੇ ਦੱਸਿਆ ਕਿ ਦੋਵੇਂ ਭਰਾ ਬਹੁਤ ਹੀ ਨਿੱਗੇ ਸੁਭਾਅ ਦੇ ਮਾਲਕ ਸਨ ਕਿਸੇ ਨਾਲ ਕੋਈ ਵੀ ਲੜਾਈ ਝਗੜਾ ਨਹੀਂ ਕਰਦੇ ਸੀ ਉਹਨਾਂ ਨੇ ਦੱਸਿਆ ਕੀ ਪਰਿਵਾਰ ਦੇ ਵਿੱਚ ਇਹੀ ਦੋਹੇ ਵਿਅਕਤੀ ਕਮਾਉਣ ਵਾਲੇ ਸਨ ਜਿਸ ਤੋਂ ਬਾਅਦ ਹੁਣ ਪਰਿਵਾਰ ਵਿੱਚ ਕੋਈ ਵੀ ਕਮਾਈ ਦਾ ਸਾਧਨ ਨਹੀਂ ਰਿਹਾ|