Sanath Jayasuriya

Cricket: ਸਨਥ ਜੈਸੂਰੀਆ ਬਣੇ ਸ਼੍ਰੀਲੰਕਾ ਕ੍ਰਿਕਟ ਟੀਮ ਦੇ ਮੁੱਖ ਕੋਚ

ਚੰਡੀਗੜ੍ਹ, 07 ਅਕਤੂਬਰ 2024: ਸ਼੍ਰੀਲੰਕਾ ਦੇ ਸਾਬਕਾ ਆਲਰਾਊਂਡਰ ਸਨਥ ਜੈਸੂਰੀਆ (Sanath Jayasuriya) ਨੂੰ ਸ਼੍ਰੀਲੰਕਾ ਕ੍ਰਿਕਟ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ | ਸੋਮਵਾਰ ਨੂੰ ਸ਼੍ਰੀਲੰਕਾ ਕ੍ਰਿਕਟ ਦੀ ਕਾਰਜਕਾਰੀ ਕਮੇਟੀ ਨੇ ਸਨਥ ਜੈਸੂਰੀਆ ਨੂੰ ਟੀਮ ਦੇ ਮੁੱਖ ਕੋਚ ਦੀ ਜ਼ਿੰਮੇਵਾਰੀ ਸੌਂਪੀ ਹੈ | ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਇਸਦੀ ਜਾਣਕਾਰੀ ਐਕਸ ‘ਤੇ ਪੋਸਟ ਪੋਸਟ ਸਾਂਝੀ ਕਰਕੇ ਦਿੱਤੀ ਹੈ | ਜੈਸੂਰੀਆ ਨੂੰ ਸਤੰਬਰ ਮਹੀਨੇ ‘ਚ ਸ਼੍ਰੀਲੰਕਾ ਟੀਮ ਦਾ ਅੰਤਰਿਮ ਮੁੱਖ ਕੋਚ ਬਣਾਇਆ ਗਿਆ ਸੀ। ਜੈਸੂਰੀਆ ਦਾ ਕਾਰਜਕਾਲ 31 ਮਾਰਚ 2026 ਤੱਕ ਰਹੇਗਾ।

55 ਸਾਲਾ ਜੈਸੂਰੀਆ (Sanath Jayasuriya) ਨੂੰ ਭਾਰਤ, ਇੰਗਲੈਂਡ ਅਤੇ ਨਿਊਜ਼ੀਲੈਂਡ ਖ਼ਿਲਾਫ ਟੀਮ ਦੇ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ। ਸ਼੍ਰੀਲੰਕਾ ਟੀਮ ਨੇ ਸਤੰਬਰ ‘ਚ ਨਿਊਜ਼ੀਲੈਂਡ ਖ਼ਿਲਾਫ ਟੈਸਟ ਸੀਰੀਜ਼ ‘ਚ ਘਰੇਲੂ ਮੈਦਾਨ ‘ਤੇ ਕਲੀਨ ਸਵੀਪ ਕੀਤਾ ਹੈ। ਟੀਮ ਨੇ ਤੀਜੇ ਟੈਸਟ ‘ਚ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾਇਆ ਸੀ, ਹਾਲਾਂਕਿ ਟੀਮ 3 ਮੈਚਾਂ ਦੀ ਸੀਰੀਜ਼ 2-1 ਨਾਲ ਹਾਰ ਗਈ ਸੀ। ਇਸ ਤੋਂ ਪਹਿਲਾਂ ਟੀਮ ਨੇ ਭਾਰਤ ਖ਼ਿਲਾਫ ਵਨਡੇ ਸੀਰੀਜ਼ ‘ਚ 2-0 ਨਾਲ ਜਿੱਤ ਦਰਜ ਕੀਤੀ ਸੀ।

Scroll to Top