ਚੰਡੀਗੜ੍ਹ, 11 ਸਤੰਬਰ, 2024: ਦੱਖਣੀ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ (Samsung) ਵੱਡੇ ਪੱਧਰ ‘ਤੇ ਕਰਮਚਾਰੀਆਂ ਦੀ ਛਾਂਟੀ ਕਰ ਸਕਦੀ ਹੈ | ਦਰਅਸਲ, ਅਮਰੀਕਾ ਸਮੇਤ ਕਈ ਦੇਸ਼ਾਂ ‘ਚ ਮੰਦੀ ਦੇ ਦੌਰ ‘ਚ ਗੁਜਰ ਰਹੇ ਹਨ | ਜਾਣਕਾਰੀ ਮੁਤਾਬਕ ਸੈਮਸੰਗ ਇਲੈਕਟ੍ਰਾਨਿਕਸ ਦੁਨੀਆ ਭਰ ‘ਚ ਆਪਣੇ ਕਰਮਚਾਰੀਆਂ ਦੀ ਗਿਣਤੀ 30 ਫੀਸਦੀ ਤੱਕ ਘਟਾਉਣ ਦੀ ਯੋਜਨਾ ਬਣਾ ਰਹੀ ਹੈ। ਅਜਿਹੇ ‘ਚ ਸੈਮਸੰਗ ਦੇ ਇਸ ਪਲਾਨ ਨਾਲ ਸੈਂਕੜੇ ਕਰਮਚਾਰੀਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ।
ਇਕ ਰਿਪੋਰਟਾਂ ਦਾ ਕਹਿਣਾ ਹੈ ਕਿ ਸੈਮਸੰਗ (Samsung) ਦੀ ਛਾਂਟੀ ਪ੍ਰਸ਼ਾਸਨਿਕ, ਵਿਕਰੀ ਅਤੇ ਮਾਰਕੀਟਿੰਗ ਸਟਾਫ ਨੂੰ ਪ੍ਰਭਾਵਤ ਕਰੇਗੀ। ਇਹ ਕਰਮਚਾਰੀ ਅਮਰੀਕਾ, ਯੂਰਪ, ਏਸ਼ੀਆ ਅਤੇ ਅਫਰੀਕਾ ਖੇਤਰਾਂ ਵਿੱਚ ਸਭ ਤੋਂ ਵੱਧ ਦਿਖਾਈ ਦੇਵੇਗਾ। ਇਸ ਸਬੰਧ ‘ਚ ਕੰਪਨੀ ਨੇ ਕਿਹਾ ਹੈ ਕਿ ਕੰਪਨੀ ਦੇ ਇਸ ਫੈਸਲੇ ਨਾਲ ਕਰਮਚਾਰੀਆਂ ‘ਚ ਅਡਜਸਟਮੈਂਟ ਹੋਵੇਗਾ ਅਤੇ ਕੰਮ ਦੀ ਕੁਸ਼ਲਤਾ ‘ਚ ਵੀ ਸੁਧਾਰ ਦੇਖਣ ਨੂੰ ਮਿਲੇਗਾ।
ਰਿਪੋਰਟਸ ‘ਚ ਦੱਸਿਆ ਜਾ ਰਿਹਾ ਹੈ ਕਿ ਸੈਮਸੰਗ ਦੇ ਇਸ ਪਲਾਨ ਦਾ ਅਸਰ ਭਾਰਤ ‘ਚ ਵੀ ਦੇਖਣ ਨੂੰ ਮਿਲੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਸਬੰਧ ‘ਚ ਸੈਮਸੰਗ ਨੇ ਭਾਰਤ ‘ਚ ਮਿਡ-ਲੈਵਲ ਕਰਮਚਾਰੀਆਂ ਨੂੰ ਚੰਗੇ ਪੈਕੇਜ ਦੇਣਾ ਸ਼ੁਰੂ ਕਰ ਦਿੱਤਾ ਹੈ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ‘ਚ ਲਗਭਗ ਇੱਕ ਹਜ਼ਾਰ ਕਰਮਚਾਰੀਆਂ ਦੀ ਛਾਂਟੀ ਕੀਤੀ ਜਾਵੇਗੀ।