July 5, 2024 2:44 am
Samrala police

ਸਮਰਾਲਾ ਪੁਲਿਸ ਵਲੋਂ ਕਥਿਤ ਸ਼ਾਰਪ ਸ਼ੂਟਰ ਸਮੇਤ 2 ਕਾਬੂ, ਕਤਲ ਦੀ ਵਾਰਦਾਤ ਨੂੰ ਦੇਣ ਵਾਲੇ ਸਨ ਅੰਜ਼ਾਮ

ਚੰਡੀਗੜ੍ਹ, 10 ਫਰਵਰੀ 2023: ਸਮਰਾਲਾ ਪੁਲਿਸ (Samrala police) ਵਲੋਂ ਕਥਿਤ ਸ਼ਾਰਪ ਸ਼ੂਟਰ ਸਮੇਤ 2 ਜਣਿਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ | ਇਸ ਸੰਬੰਧੀ ਪ੍ਰੈਸ ਕਾਨਫਰੰਸ ਕਰਦਿਆਂ ਡੀਐਸਪੀ ਸਮਰਾਲਾ ਵਰਿਆਮ ਸਿੰਘ ਨੇ ਦੱਸਿਆ ਕਿ ਕੂਵੈਤ ਵਿਖੇ ਰਹਿੰਦੇ ਏਕਮ ਨਾ ਦੇ ਇੱਕ ਵਿਅਕਤੀ ਨੇ ਆਪਸੀ ਰੰਜਿਸ਼ ਤਹਿਤ ਗਜਨੀ ਨਾਂ ਦੇ ਵਿਅਕਤੀ ਨੂੰ ਮਾਰਨ ਲਈ ਗੁਰਚਰਨ ਸਿੰਘ ਉਰਫ ਨਿੱਕਾ ਨਿਵਾਸੀ ਪਿੰਡ ਪੱਤਲੀ ਜ਼ਿਲ੍ਹਾ ਮੋਗਾ ਨੂੰ ਫੋਨ ਜ਼ਰੀਏ ਕੁਲਵੰਤ ਕੰਤਾ ਵਾਸੀ ਲੰਡੇ ਅਤੇ ਨੀਲਾ ਵਾਸੀ ਬਧਨੀ ਕਲਾਂ ਨੂੰ ਮਿਲਾਇਆ ਸੀ |

ਪੁਲਿਸ ਨੇ ਦੱਸਿਆ ਕਿ ਇਨ੍ਹਾਂ ਨੇ 30 ਬੋਰ ਦੀ ਪਿਸਤੌਲ ਚੰਡੀਗੜ੍ਹ ਤੋਂ ਮੋਗਾ ਪਹੁੰਚਾਉਣ ਲਈ ਦਿੱਤੀ ਸੀ ਤੇ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣਾ ਸੀ। ਡੀਐਸਪੀ ਨੇ ਦੱਸਿਆ ਕਿ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਮੁਲਜਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ | ਇਨ੍ਹਾਂ ਦੋਵਾਂ ਤੋਂ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਨ੍ਹਾਂ ਦਾ ਕਿਹੜੇ ਗੈਂਗਸਟਰਾਂ ਨਾਲ ਸੰਬੰਧ ਹੈ।