22 ਨਵੰਬਰ 2024: ਪੰਜਾਬ (punjab) ਵਿੱਚ ਪਿਛਲੇ ਦਿਨੀ ਸਰਪੰਚੀ (sarpanch) ਦੀਆਂ ਚੋਣਾਂ ਲੰਘ ਕੇ ਗਈਆਂ ਹਨ, ਇਸ ਵਾਰ ਪਿੰਡ ਦੇ ਲੋਕਾਂ ਨੇ ਨੌਜਵਾਨਾਂ ਨੂੰ ਸਰਪੰਚ ਬਣਨ ਦਾ ਮੌਕਾ ਦਿੱਤਾ ਹੈ । ਅੱਜ ਪੰਜਾਬ ਦੇ ਜ਼ਿਆਦਾਤਰ ਜਵਾਨ ਵਿਦੇਸ਼ਾਂ ਵਿੱਚ ਆਪਣਾ ਉੱਜਵਲ ਭਵਿੱਖ ਬਣਾਉਣ ਲਈ ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ , ਪਰ ਸਮਰਾਲਾ (samrala) ਤਹਿਸੀਲ ਦਾ ਪਿੰਡ ਹਰਬੰਸਪੁਰਾ ਦਾ ਇੱਕ ਨੌਜਵਾਨ ਆਸਟ੍ਰੇਲੀਆ ਤੋਂ ਵਾਪਸ ਆਪਣੇ ਵਤਨ ਪੰਜਾਬ ਵਿੱਚ ਪਰਤ ਕੇ ਸਰਪੰਚ ਦੀ ਵੋਟ ਲੜਦਾ ਹੈ, ਅਤੇ ਜਿੱਤ(won) ਵੀ ਪ੍ਰਾਪਤ ਕਰਦਾ ਹੈ| ਇਸ ਨੌਜਵਾਨ ਦਾ ਸੁਪਨਾ ਹੈ ਕਿ ਉਹ ਆਪਣੇ ਪਿੰਡ ਨੂੰ ਪੰਜਾਬ ਦੇ ਸਭ ਤੋਂ ਸੋਹਣੇ ਪਿੰਡਾਂ ਵਿੱਚੋਂ ਇੱਕ ਪਿੰਡ ਬਣਾਵੇਗਾ, ਇਸ ਨੌਜਵਾਨ ਨੇ ਕਿਹਾ ਕਿ ਮੈਂ ਆਪਣੇ ਪਿੰਡ ਦੇ ਹਰ ਨੌਜਵਾਨ ਨੂੰ ਖੇਡ ਗਰਾਊਂਡਾਂ ਨਾਲ ਜੋੜੇਗਾ, ਤਾਂ ਜੋ ਹਰ ਨੌਜਵਾਨ ਮਾਨਸਿਕ ਅਤੇ ਸਰੀਰਕ ਪੱਖੋਂ ਮਜਬੂਤ ਹੋ ਸਕੇ।
ਉਥੇ ਹੀ ਇਸ ਨੌਜਵਾਨ ਸਰਪੰਚ ਨੇ ਕਿਹਾ ਕਿ ਮੈਂ ਆਪਣੇ ਪਿੰਡ ਵਿੱਚ ਇੱਕ ਖੇਡ ਮੈਦਾਨ, ਬੱਚਿਆਂ ਤੇ ਨੌਜਵਾਨਾਂ ਨੂੰ ਸਾਹਿਤ ਨਾਲ ਜੋੜਨ ਲਈ ਪਿੰਡ ਦੇ ਵਿੱਚ ਇੱਕ ਲਾਇਬ੍ਰੇਰੀ ਸਥਾਪਿਤ ਕਰਾਂਗਾ, ਪਿੰਡ ਦੀ ਹਰ ਧੀ ਦੇ ਵਿਆਹ ਮੌਕੇ 11000 ਰੁਪਏ ਦੇਣ ਦਾ ਐਲਾਨ ਕੀਤਾ । ਪਿੰਡ ਦੇ ਵਿੱਚ ਨਸ਼ਿਆਂ ਨੂੰ ਖਤਮ ਕਰਨ ਲਈ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਨੌਜਵਾਨ ਨਸ਼ਾ ਛੱਡ ਖੇਡ ਮੈਦਾਨ ਵਿੱਚ ਪਹੁੰਚ ਸਕਣ।