7 ਦਸੰਬਰ 2024: ਸਮਰਾਲਾ (samrala) ਨੇੜੇ ਸਵੇਰੇ- ਸਵੇਰੇ ਵਾਪਰਿਆ ਦਰਦਨਾਕ (road accident) ਹਾਦਸਾ, ਦੱਸ ਦੇਈਏ ਕਿ ਥਾਣਾ ਸਮਰਾਲਾ(samrala) ਵਿੱਚ ਤਾਇਨਾਤ ਐਸਐਚਓ ਦਵਿੰਦਰਪਾਲ (SHO Devinderpal Singh) ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਹ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸੀ ਪਰ ਰਸਤੇ ਵਿੱਚ ਉਹਨਾਂ ਘਟਨਾ ਵਾਪਰ ਗਈ।
ਜਾਣਕਾਰੀ ਮੁਤਾਬਿਕ ਦਵਿੰਦਰ ਪਾਲ ਸਿੰਘ ਬੀਤੀ ਰਾਤ ਇੱਕ ਵਿਆਹ ਸਮਾਗਮ ਤੋਂ ਬਾਅਦ ਅਮਲੋਹ (amloh) ਤੋਂ ਆਪਣੇ ਘਰ ਮੰਡੀ ਗੋਬਿੰਦਗੜ੍ਹ ਨੂੰ ਜਾ ਰਹੇ ਸੀ। ਜਦੋਂ ਉਹ ਆਪਣੀ ਇਨੋਵਾ ਕਾਰ ‘ਚ ਅਮਲੋਹ ਤੋਂ ਸੂਆ ਰੋਡ ‘ਤੇ ਪਹੁੰਚੇ ਤਾਂ ਥੋੜ੍ਹਾ ਅੱਗੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਮੌਕੇ ‘ਤੇ ਪਹੁੰਚੀ ਅਤੇ ਉਸ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
read more: ਸਮਰਾਲਾ ‘ਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ, ਪੁਲਿਸ ਨੇ ਤਿੰਨ ਜਣਿਆਂ ਨੂੰ ਕੀਤਾ ਗ੍ਰਿਫਤਾਰ