ਉੱਤਰ ਪ੍ਰਦੇਸ਼, 28 ਅਗਸਤ 2025: ਉੱਤਰ ਪ੍ਰਦੇਸ਼ ਦੇ ਸੰਭਲ ‘ਚ ਹੋਏ ਦੰਗਿਆਂ ਦੀ ਜਾਂਚ ਰਿਪੋਰਟ ਵੀਰਵਾਰ ਨੂੰ ਜਾਂਚ ਕਮਿਸ਼ਨ ਵੱਲੋਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਸੌਂਪ ਦਿੱਤੀ ਗਈ ਹੈ। 24 ਨਵੰਬਰ 2024 ਨੂੰ ਮਸਜਿਦ ਸਰਵੇਖਣ ਦੌਰਾਨ ਹਿੰਸਾ ਹੋਈ ਸੀ। ਇਸਦੀ ਜਾਂਚ ਇਲਾਹਾਬਾਦ ਹਾਈ ਕੋਰਟ ਦੇ ਸੇਵਾਮੁਕਤ ਜਸਟਿਸ ਡੀਕੇ ਅਰੋੜਾ ਦੀ ਪ੍ਰਧਾਨਗੀ ਹੇਠ ਗਠਿਤ ਜਾਂਚ ਕਮਿਸ਼ਨ ਨੂੰ ਸੌਂਪੀ ਗਈ ਸੀ।
ਸਾਬਕਾ ਡੀਜੀਪੀ ਏਕੇ ਜੈਨ ਅਤੇ ਸੇਵਾਮੁਕਤ ਵਧੀਕ ਮੁੱਖ ਸਕੱਤਰ ਅਮਿਤ ਮੋਹਨ ਪ੍ਰਸਾਦ ਨੂੰ ਇਸ ‘ਚ ਮੈਂਬਰ ਬਣਾਇਆ ਗਿਆ ਸੀ। ਕਮਿਸ਼ਨ ਨੇ ਜਾਂਚ ਰਿਪੋਰਟ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਸੌਂਪ ਦਿੱਤੀ ਹੈ। ਇਸ ਦੌਰਾਨ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸੰਜੇ ਪ੍ਰਸਾਦ ਅਤੇ ਪ੍ਰਮੁੱਖ ਸਕੱਤਰ (ਸੰਸਦੀ ਮਾਮਲੇ) ਜੇਪੀ ਸਿੰਘ ਮੌਜੂਦ ਸਨ।
ਜਾਂਚ ਕਮਿਸ਼ਨ ਨੇ 450 ਪੰਨਿਆਂ ਦੀ ਇੱਕ ਵਿਸਤ੍ਰਿਤ ਰਿਪੋਰਟ ਤਿਆਰ ਕੀਤੀ ਹੈ। ਇਸ ਰਿਪੋਰਟ ਵਿੱਚ ਨਾ ਸਿਰਫ਼ 24 ਨਵੰਬਰ ਨੂੰ ਹੋਈ ਹਿੰਸਾ ਦਾ ਜ਼ਿਕਰ ਹੈ, ਸਗੋਂ ਇਹ ਵੀ ਦੱਸਿਆ ਗਿਆ ਹੈ ਕਿ ਇਸ ਤੋਂ ਪਹਿਲਾਂ ਸੰਭਲ ‘ਚ ਦੰਗੇ ਕਦੋਂ ਹੋਏ ਸਨ। ਉਨ੍ਹਾਂ ਦੰਗਿਆਂ ਦੌਰਾਨ ਕੀ ਹੋਇਆ ਸੀ, ਇਸਦਾ ਪੂਰਾ ਵੇਰਵਾ ਵੀ ਲਿਖਿਆ ਗਿਆ ਹੈ।
ਜਿਕਰਯੋਗ ਹੈ ਕਿ ਸੰਭਲ ‘ਚ ਨਿਆਂਇਕ ਹਿੰਸਾ ‘ਤੇ ਤਿਆਰ ਕੀਤੀ ਗਈ ਰਿਪੋਰਟ ‘ਚ ਜਨਸੰਖਿਆ ਤਬਦੀਲੀ ਦਾ ਵੀ ਜ਼ਿਕਰ ਹੈ। ਦੱਸਿਆ ਗਿਆ ਸੀ ਕਿ ਕਦੇ ਇੱਥੇ 45 ਪ੍ਰਤੀਸ਼ਤ ਆਬਾਦੀ ਹਿੰਦੂ ਸੀ। ਪਰ, ਮੌਜੂਦਾ ਸਮੇਂ ‘ਚ ਇਹ ਘਟ ਕੇ ਸਿਰਫ 15 ਤੋਂ 20 ਫੀਸਦੀ ਰਹਿ ਗਈ ਹੈ।
Read More: ਸੰਭਲ ਵਰਗੀ ਸੱਚਾਈ ਛੁਪਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਸਿਖਾਵਾਂਗੇ ਸਬਕ: CM ਯੋਗੀ