ਚੰਡੀਗੜ੍ਹ , 21 ਜੂਨ 2023: ਸਾਊਥ ਏਸ਼ੀਅਨ ਫੁੱਟਬਾਲ ਫੈਡਰੇਸ਼ਨ (SAFF) ਚੈਂਪੀਅਨਸ਼ਿਪ ਦੀ ਸ਼ੁਰੂਆਤ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਨਾਲ ਹੋਣ ਜਾ ਰਹੀ ਹੈ । ਭਾਰਤੀ ਫੁੱਟਬਾਲ ਟੀਮ 21 ਜੂਨ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਪਾਕਿਸਤਾਨ ਨਾਲ ਭਿੜੇਗੀ। ਇਹ ਮੈਚ ਸ਼੍ਰੀਕਾਂਤੀਰਾਵਾ ਸਟੇਡੀਅਮ ‘ਚ ਖੇਡਿਆ ਜਾਵੇਗਾ। 14ਵੀਂ ਸੈਫ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੀਆਂ ਅੱਠ ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਗਰੁੱਪ-ਏ ਵਿੱਚ ਭਾਰਤ ਦੇ ਨਾਲ ਕੁਵੈਤ, ਨੇਪਾਲ ਅਤੇ ਪਾਕਿਸਤਾਨ ਦੀ ਟੀਮ ਵੀ ਹੈ। ਜਦੋਂ ਕਿ ਗਰੁੱਪ-ਬੀ ਵਿੱਚ ਲੇਬਨਾਨ, ਮਾਲਦੀਵ, ਭੂਟਾਨ ਅਤੇ ਬੰਗਲਾਦੇਸ਼ ਹਨ।
ਸੁਨੀਲ ਛੇਤਰੀ ਦੀ ਅਗਵਾਈ ਵਾਲੀ ਭਾਰਤੀ ਟੀਮ ਇਸ ਟੂਰਨਾਮੈਂਟ ਵਿੱਚ ਫੀਫਾ ਦੀ ਸਰਵੋਤਮ ਰੈਂਕਿੰਗ ਵਾਲੀ ਟੀਮ ਹੈ। ਭਾਰਤੀ ਟੀਮ ਫੀਫਾ ਰੈਂਕਿੰਗ ‘ਚ 101ਵੇਂ ਸਥਾਨ ‘ਤੇ ਹੈ। ਇਸ ਦੇ ਨਾਲ ਹੀ ਇਸ ਟੂਰਨਾਮੈਂਟ ‘ਚ ਖੇਡਣ ਵਾਲੀਆਂ ਟੀਮਾਂ ‘ਚ ਪਾਕਿਸਤਾਨ ਦੀ ਰੈਂਕਿੰਗ ਸਭ ਤੋਂ ਖਰਾਬ ਹੈ। ਫੀਫਾ ਰੈਂਕਿੰਗ ‘ਚ ਪਾਕਿਸਤਾਨ 195ਵੇਂ ਸਥਾਨ ‘ਤੇ ਹੈ। ਅਜਿਹੇ ‘ਚ ਟੂਰਨਾਮੈਂਟ ਦੇ ਪਹਿਲੇ ਮੈਚ ‘ਚ ਭਾਰਤ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਹੈ।
ਭਾਰਤ ਅਤੇ ਪਾਕਿਸਤਾਨ ਵਿਚਾਲੇ ਇਹ ਮੈਚ ਬੈਂਗਲੁਰੂ ਦੇ ਸ਼੍ਰੀਕਾਂਤੀਰਵਾ ਸਟੇਡੀਅਮ ‘ਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਇਹ ਮੈਚ ਸਟਾਰ ਸਪੋਰਟਸ ਨੈੱਟਵਰਕ ‘ਤੇ ਟੀਵੀ ‘ਤੇ ਪ੍ਰਸਾਰਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਸ ਮੈਚ ਦੀ ਆਨਲਾਈਨ ਸਟ੍ਰੀਮਿੰਗ ਫੈਨਕੋਡ ਐਪ ‘ਤੇ ਕੀਤੀ ਜਾਵੇਗੀ। ਤੁਸੀਂ ਇਸ ਮੈਚ ਨੂੰ ਆਪਣੇ ਫੋਨ ਜਾਂ ਲੈਪਟਾਪ ‘ਤੇ ਫੈਨਕੋਡ 1 ਰਾਹੀਂ ਦੇਖ ਸਕਦੇ ਹੋ।