ਸੜਕ ਸੁਰੱਖਿਆ ਫੋਰਸ ਨਹੀਂ ਜਾਣ ਦੇਵੇਗੀ ਤੁਹਾਡੀ ਜਾਨ
ਹੁਣ ਤੱਕ ਦੀ ਸਭ ਤੋਂ ਵੱਧ ਕਾਰਗਰ ਸਾਬਿਤ ਹੋਈ ਸਕੀਮ
ਕਈ ਲੋਕਾਂ ਨੂੰ ਮਿਲਿਆ ਜੀਵਨ ਦਾਨ
Sadak Suraksha Force: ਹੁਣ ਉਹ ਕਦੇ ਨਹੀਂ ਮੁੜੇਗਾ, ਬੱਚਿਆਂ ਦੇ ਸਿਰ ਤੋਂ ਢਲਦੀ ਸ਼ਾਮ ਸਾਇਆ ਸਦਾ ਲਈ ਉੱਠ ਗਿਆ, ਧੀ ਰਾਣੀ ਵਿਆਹੁਣ ਵਾਲੀ ਸੀ, ਘਰ ‘ਚ ਇੱਕੋ ਇੱਕ ਕਮਾਉਣ ਵਾਲਾ ਦਰਦਨਾਕ ਸੜਕ ਹਾਦਸੇ ‘ਚ ਜਾਨ ਗੁਆ ਗਿਆ, ਉਸ ਦੇ ਸਿਰ ‘ਚੋਂ ਨਿਕਲਿਆ ਖੂਨ ਕਹਾਣੀ ਬਿਆਨ ਕਰਦਾ ਹੈ ਕਿ ਉਹ ਕਈ ਘੰਟੇ ਜਿੰਦਗੀ ਤੇ ਮੌਤ ਦੀ ਲੜਾਈ ਲੜਦਾ ਰਿਹਾ…..ਸ਼ਾਇਦ ਕੋਈ ਫਰਿਸ਼ਤਾ ਬਣ ਕੇ ਬਹੁੜਦਾ, ਸ਼ਾਇਦ ਜਾਨ ਬਚ ਜਾਂਦੀ, ਇਹ ਸ਼ਾਇਦ ਸ਼ਬਦ ਕਿਸੇ ਦੀ ਜਿੰਦਗੀ ਵਿੱਚ ਦੁਬਾਰਾ ਨਾ ਆਵੇ…
ਇਸ ਲਈ ਭਗਵੰਤ ਮਾਨ ਸਰਕਾਰ ਨੇ ਉਦਮ ਕੀਤਾ, ਸੜਕ ਸੁਰੱਖਿਆ ਫੋਰਸ (Sadak Suraksha Force) ਤਿਆਰ ਕਰਕੇ ,ਇਹ ਉਦਮ ਹਰ ਰੋਜ ਸੜਕ ਹਾਦਸਿਆਂ ਤੋਂ ਨਿਜਾਤ ਦਿਵਾਉਣ ਲਈ ਹੰਭਲਾ ਹੈ, ਸ਼ਾਇਦ ਹਾਲੇ ਬੜਾ ਕੁਝ ਕਰਨਾ ਬਾਕੀ ਹੈ, ਪਰ ਸ਼ੁਰੂਆਤ ਚੰਗੀ ਹੋਵੇ ਤਾਂ ਨਤੀਜਾ ਬੜਾ ਵਧੀਆ ਮਿਲਦਾ ਹੈ,
ਮਾਨ ਸਰਕਾਰ ਬਣਾਈ ਗਈ ਸੜਕ ਸੁਰੱਖਿਆ ਫੋਰਸ ਹੁਣ ਤੱਕ…..ਏਨੇ ਲੋਕਾਂ ਦੀ ਬੇਸ਼ਕੀਮਤੀ ਜਾਨ ਬਚਾ ਚੁੱਕੀ ਹੈ।
ਕਿਵੇਂ ਕੰਮ ਕਰਦੀ ਹੈ ਸੜਕ ਸੁਰੱਖਿਆ ਫੋਰਸ
ਹਰ ਮਾਰਗ ਤੇ ਹਰ 30 ਕਿਲੋਮੀਟਰ ਦੇ ਘੇਰੇ ‘ਚ ਹਾਇਟੈਕ ਗੱਡੀ ਵਿੱਚ ਸੜਕ ਸੁਰੱਖਿਆ ਫੋਰਸ ਦੇ ਜਵਾਨ ਤਾਇਨਾਤ ਰਹਿੰਦੇ ਹਨ। ਕਿਸੇ ਵੀ ਹਾਦਸੇ ਦੀ ਜਾਣਕਾਰੀ 112 ਟੋਲ ਫ੍ਰੀ ਤੇ ਮਿਲਦੀ ਹੈ ਤਾਂ ਕੰਟਰੋਲ ਰੂਮ ਸਰਗਰਮ ਹੋ ਜਾਂਦਾ ਹੈ, ਬਿਨਾ ਕਿਸੇ ਦੇਰੀ ਹਾਦਸੇ ਵਾਲੀ ਜਗ੍ਹਾ ਤੇ ਪਹੁੰਚ ਜਾਂਦੀ ਹੈ ਫਰਿਸ਼ਤਾ ਰੂਪੀ ਟੀਮ ਯਾਨੀ ਕਿ ਸੜਕ ਸੁਰਖਿਆ ਫੋਰਸ ਦੇ ਜਵਾਨ..
ਟੀਮ ਦੀ ਕੋਸ਼ਿਸ਼ ਹੁੰਦੀ ਹੈ ਸਭ ਤੋਂ ਪਹਿਲਾਂ ਫਸਟ ਏਡ ਦੇਕੇ ਮੁੱਡਲਾ ਇਲਾਜ ਸ਼ੁਰੂ ਕੀਤਾ ਜਾਵੇ ਤੇ ਵਗ ਰਹੇ ਖੂਨ ਦੇ ਰਸਾਅ ਨੂੰ ਰੋਕਿਆ ਜਾਵੇ, ਫਿਰ ਮਰੀਜ ਨੂੰ ਨੇੜਲੇ ਹਸਪਤਾਲ ਪਹੁੰਚਾਇਆ ਜਾਵੇ |
ਖੁਸੀ ਹੈ ਅੱਜ ਸਾਡੀ ਇਸ ਕੋਸ਼ਿਸ਼ ਨੇ ਕਈ ਪਰਿਵਾਰ ਉੱਜੜਨ ਤੋ ਬਚਾਏ, ਕਈ ਬੱਚਿਆਂ ਦੇ ਸਿਰ ਤੋਂ ਬਾਪ ਦੇ ਸਾਏ ਨੂੰ ਸਦਾ ਲਈ ਉੱਠਣ ਤੋ ਬਚਾਇਆ, ਕਿੰਨੇ ਲੋਕਾਂ ਦੀ ਜਾਨ ਬਚੀ ਇਹ ਅੰਕੜੇ ਹਰ ਮਿੰਟ ਹਰ ਘੰਟੇ, ਹਰ ਦਿਨ, ਹਰ ਹਫਤੇ, ਹਰ ਮਹੀਨੇ ਬਦਲ ਰਹੇ ਨੇ, ਸੜਕ ਹਾਦਸਿਆਂ ਵਿੱਚ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਘਟ ਰਹੀ ਹੈ, ਕੋਸ਼ਿਸ਼ ਹੈ ਕਿ ਛਿਪਦੇ ਦਿਨ ਕਿਸੇ ਦੀ ਜਾਨ ਨਾ ਜਾਵੇ ਤੇ ਚੜਦੀ ਸਵੇਰ ਕੰਮ ਤੋਂ ਨਿਕਲਿਆ ਕਾਮਾ ਸਹੀ ਸਲਾਮਤ ਸ਼ਾਮ ਢਲਦੀ ਆਪਣੇ ਘਰ ਪਰਤੇ।
ਸੜਕ ਸੁਰੱਖਿਆ ਫੋਰਸ ਦੇ ਜਵਾਨ ਕਈ ਜਾਨਾਂ ਬਚਾਅ ਚੁਕੇ ਹਨ ਕਈ ਲੋਕਾਂ ਨੂੰ ਜਿਹੜੇ ਸੜਕ ਦੇ ਹਾਦਸੇ ਦਾ ਸ਼ਿਕਾਰ ਹੋਏ ਓਹਨਾ ਨੂੰ ਨਵੀ ਜਿੰਦਗੀ ਦੇ ਚੁੱਕੇ ਹਨ। ਜਿਸ ਲਈ ਸੂਬੇ ਭਰ ਦੇ ਵਾਸੀ ਮਾਨ ਸਰਕਾਰ ਵਲੋਂ ਕੀਤੇ ਗਏ ਇਸ ਕਾਰਜ ਦੀ ਦਿਲ ਦੀਆਂ ਗਹਿਰਾਈਆਂ ਤੋਂ ਜਿੱਥੇ ਸਵਾਗਤ ਕਰ ਰਹੇ ਹਨ ਉਥੇ ਹੀ ਮਾਨ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ |