ਚੰਡੀਗੜ੍ਹ, 06 ਮਈ 2024: ਵਿਦੇਸ਼ ਤੋਂ ਇੱਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ | ਮੋਹਾਲੀ ਦੇ ਕਸਬਾ ਖਰੜ (Kharar) ਦੇ ਰਹਿਣ ਵਾਲੇ 22 ਸਾਲ ਦੇ ਨੌਜਵਾਨ ਤਰਨਦੀਪ ਸਿੰਘ ਦੀ ਅਮਰੀਕਾ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤਰਨਦੀਪ ਸਿੰਘ ਕਰੀਬ 2.5 ਸਾਲ ਪਹਿਲਾਂ ਅਮਰੀਕਾ ਗਈ ਸੀ | ਦੋ ਸਾਲ ਪਹਿਲਾਂ ਹੀ ਖਰੜ ਤੋਂ ਤਰਨਦੀਪ ਸਿੰਘ ਆਪਣੇ ਮਾਮੇ ਕੋਲ ਅਮਰੀਕਾ ਰਹਿੰਦਾ ਸੀ। ਉਹ ਖਾਣ ਲਈ ਕੋਈ ਚੀਜ ਲੈ ਕੇ ਬਾਅਦ ਕਰੀਬ ਤੋਂ ਘੰਟਿਆਂ ਬਾਅਦ ਖਾਣ ਤੋਂ ਪਹਿਲਾਂ ਹੀ ਉਸਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ |
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤਰਨਦੀਪ ਸਿੰਘ ਨੇ ਕੁਝ ਮਹੀਨੇ ਬਾਅਦ ਪੰਜਾਬ ਆਉਣਾ ਸੀ ,ਪਰ ਉਸ ਤੋਂ ਪਹਿਲਾਂ ਹੀ ਭਾਣਾ ਵਰਤ ਗਿਆ, ਤਰਨਦੀਪ ਸਿੰਘ ਦੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ | ਜਿਕਰਯੋਗ ਹੈ ਕਿ ਤਰਨਦੀਪ ਮੌਤ ਤੋਂ ਦੋ ਘੰਟੇ ਪਹਿਲਾਂ ਕਾਰ ਵਿੱਚ “ਨਿੱਤ ਯਾਦ ਆਉਣ ਵਾਲੀਆ,ਕਦੇ ਸਾਡੀ ਵੀ ਤੈਨੂੰ ਯਾਦ ਆਈ ਨੀ” ਗਾਣੇ ਤੇ ਮੋਬਾਈਲ ਨਾਲ ਰੀਲ ਬਣਾਈ ਸੀ ।