21 ਦਸੰਬਰ 2024: ਉਘੇ ਆਗੂ (Prominent leader Namdhari Harvinder Singh Hanspal) ਨਾਮਧਾਰੀ ਹਰਵਿੰਦਰ ਸਿੰਘ ਹੰਸਪਾਲ ਦਾ ਦੇਹਾਂਤ ਹੋ ਗਿਆ ਹੈ। ਨਾਮਧਾਰੀ ਹਰਵਿੰਦਰ ਸਿੰਘ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬ (Punjab Congress) ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।
ਇਸ ਤੋਂ ਬਾਅਦ ਉਹ 2022 ਵਿੱਚ ਆਮ ਆਦਮੀ (Aam Aadmi Party) ਪਾਰਟੀ ਵਿੱਚ ਸ਼ਾਮਲ ਹੋ ਗਏ। ਸੂਤਰਾਂ ਮੁਤਾਬਕ ਉਹ ਦਿੱਲੀ (Delhi’s Max Hospital) ਦੇ ਮੈਕਸ ਹਸਪਤਾਲ ‘ਚ ਰੂਟੀਨ ਚੈਕਅੱਪ (routine checkup0 ਲਈ ਗਏ ਸਨ, ਜਿੱਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਨਾਮਧਾਰੀ ਹਰਵਿੰਦਰ ਹੰਸਪਾਲ ਦਾ ਅੰਤਿਮ ਸੰਸਕਾਰ 24 ਦਸੰਬਰ ਦਿਨ ਮੰਗਲਵਾਰ ਨੂੰ ਦਿੱਲੀ ਦੇ ਰਾਜੌਰੀ ਗਾਰਡਨ ਵਿਖੇ ਕੀਤਾ ਜਾਵੇਗਾ। ਹੰਸਪਾਲ ਦੇ ਦੇਹਾਂਤ ਕਾਰਨ ਨਾਮਧਾਰੀ ਸੰਪਰਦਾ ਵਿੱਚ ਸੋਗ ਦੀ ਲਹਿਰ ਹੈ।
ਵਰਨਣਯੋਗ ਹੈ ਕਿ ਹਰਵਿੰਦਰ ਸਿੰਘ ਹੰਸਪਾਲ ਦੋ ਵਾਰ ਰਾਜ ਸਭਾ ਮੈਂਬਰ ਰਹਿ ਚੁੱਕੇ ਹਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ, ਉਸਨੇ ਸੰਯੁਕਤ ਰਾਸ਼ਟਰ ਵਿੱਚ ਭਾਰਤ ਸਰਕਾਰ ਦੀ ਨੁਮਾਇੰਦਗੀ ਕੀਤੀ ਹੈ ਅਤੇ ਰਾਜ ਸਭਾ ਦੀ ਸਦਨ ਕਮੇਟੀ ਦੇ ਚੇਅਰਮੈਨ ਵਜੋਂ ਵੀ ਕੰਮ ਕੀਤਾ ਹੈ|
ਦੱਸ ਦੇਈਏ ਕਿ ਉਹ ਇੱਕ ਮੈਂਬਰ ਵਜੋਂ, ਭਾਰਤ ਦੀ ਸੰਸਦ ਦੇ ਉਪਰਲੇ ਸਦਨ ਰਾਜ ਸਭਾ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰਦਾ ਹੈ ਇੰਡੀਅਨ ਨੈਸ਼ਨਲ ਕਾਂਗਰਸ ਦਾ ਜਿਸ ਨੇ ਇਹ ਕੀਤਾ ਉਹ ਸੰਸਦ ਦਾ ਮੈਂਬਰ ਸੀ। ਹਾਲ ਹੀ ਵਿੱਚ ਹੰਸਪਾਲ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਅਤੇ ਮੌਜੂਦਾ ਸਮੇਂ ਵਿੱਚ ਉਹ ਆਮ ਆਦਮੀ ਪਾਰਟੀ ਦਾ ਹਿੱਸਾ ਹਨ।
read more: ਉਸਤਾਦ ਜ਼ਾਕਿਰ ਹੁਸੈਨ ਨੇ 11 ਸਾਲ ਦੀ ਉਮਰ ‘ਚ ਕੀਤਾ ਸੀ ਪਹਿਲਾ ਕਨਸਰਟ