Site icon TheUnmute.com

ਸਚਿਨ ਤੇਂਦੁਲਕਰ ਰੋਡ ਸੇਫਟੀ ਵਰਲਡ ਸੀਰੀਜ਼-2 ਐਡੀਸ਼ਨ ‘ਚ ਭਾਰਤ ਦੀ ਅਗਵਾਈ ਕਰਨਗੇ

ਚੰਡੀਗੜ੍ਹ 01 ਸਤੰਬਰ 2022: ਮਾਸਟਰ ਬਲਾਸਟਰ ਸਚਿਨ ਤੇਂਦੁਲਕਰ (Sachin Tendulkar) 10 ਸਤੰਬਰ ਤੋਂ 1 ਅਕਤੂਬਰ ਤੱਕ ਕਾਨਪੁਰ ‘ਚ ਰੋਡ ਸੇਫਟੀ ਵਰਲਡ ਸੀਰੀਜ਼ (Road Safety World Series) ਦੇ ਦੂਜੇ ਐਡੀਸ਼ਨ ‘ਚ ਇੰਡੀਅਨ ਲੈਜੇਂਡਸ ਦੀ ਕਪਤਾਨੀ ਕਰਨਗੇ। ਇਸ ਦੇ ਲਈ ਸਚਿਨ ਤੇਂਦੁਲਕਰ ਨੇ ਵੀਰਵਾਰ ਨੂੰ ਮੁੰਬਈ ‘ਚ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਇਹ ਮੈਚ ਰਾਏਪੁਰ, ਇੰਦੌਰ ਅਤੇ ਦੇਹਰਾਦੂਨ ‘ਚ ਖੇਡਿਆ ਜਾਵੇਗਾ। ਹਾਲਾਂਕਿ ਇਸ ਸੀਰੀਜ਼ ਦਾ ਪਹਿਲਾ ਮੈਚ ਕਾਨਪੁਰ ‘ਚ ਹੋਵੇਗਾ। ਇਸ ਤੋਂ ਬਾਅਦ ਫਾਈਨਲ ਅਤੇ ਸੈਮੀਫਾਈਨਲ ਰਾਏਪੁਰ ‘ਚ ਹੋਵੇਗਾ।

ਦੁਨੀਆ ਦੀਆਂ 7 ਟੀਮਾਂ ਹਿੱਸਾ ਲੈਣਗੀਆਂ

ਰੋਡ ਸੇਫਟੀ ਵਰਲਡ ਸੀਰੀਜ਼ ਦੇ ਦੂਜੇ ਸੀਜ਼ਨ ‘ਚ ਦੁਨੀਆ ਭਰ ਦੀਆਂ ਲਗਭਗ 7 ਟੀਮਾਂ ਹਿੱਸਾ ਲੈਣਗੀਆਂ। ਇਸ ਵਾਰ ਇਸ ਸੀਜ਼ਨ ‘ਚ ਨਿਊਜ਼ੀਲੈਂਡ ਲੈਜੇਂਡਸ ਨਵੀਂ ਟੀਮ ਦੇ ਰੂਪ ‘ਚ ਸ਼ਾਮਲ ਹੋਈ ਹੈ। ਇਸ ਤੋਂ ਇਲਾਵਾ ਭਾਰਤ, ਆਸਟਰੇਲੀਆ, ਸ਼੍ਰੀਲੰਕਾ, ਵੈਸਟਇੰਡੀਜ਼, ਦੱਖਣੀ ਅਫਰੀਕਾ, ਬੰਗਲਾਦੇਸ਼ ਅਤੇ ਇੰਗਲੈਂਡ ਦੀ ਟੀਮ ਸ਼ਾਮਲ ਹੋਵੇਗੀ।

 

Exit mobile version