3 ਅਕਤੂਬਰ 2025: ਇੰਗਲੈਂਡ (england) ਨੇ ਮਹਿਲਾ ਵਨਡੇ ਵਿਸ਼ਵ ਕੱਪ ਦੀ ਸ਼ੁਰੂਆਤ ਸ਼ਾਨਦਾਰ ਜਿੱਤ ਨਾਲ ਕੀਤੀ, ਦੱਖਣੀ ਅਫਰੀਕਾ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਸ਼ੁੱਕਰਵਾਰ ਨੂੰ ਗੁਹਾਟੀ ਵਿੱਚ ਖੇਡੇ ਗਏ ਚੌਥੇ ਵਿਸ਼ਵ ਕੱਪ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਦੀ ਟੀਮ ਸਿਰਫ਼ 69 ਦੌੜਾਂ ‘ਤੇ ਆਲ ਆਊਟ ਹੋ ਗਈ। ਜਵਾਬ ਵਿੱਚ, ਇੰਗਲੈਂਡ ਨੇ 14.1 ਓਵਰਾਂ ਵਿੱਚ 73 ਦੌੜਾਂ ਬਣਾ ਕੇ ਮੈਚ ਆਸਾਨੀ ਨਾਲ ਜਿੱਤ ਲਿਆ।
ਉੱਥੇ ਹੀ ਦੱਸ ਦੇਈਏ ਕਿ ਜਾਫਤਾ ਨੇ ਸਭ ਤੋਂ ਵੱਧ 22 ਦੌੜਾਂ ਬਣਾਈਆਂ ਜਦੋਂ ਕਿ 10 ਹੋਰ ਬੱਲੇਬਾਜ਼ ਦੋਹਰੇ ਅੰਕੜੇ ਨੂੰ ਵੀ ਨਹੀਂ ਛੂਹ ਸਕੇ। ਦੂਜੇ ਪਾਸੇ, ਇੰਗਲੈਂਡ ਲਈ ਲਿੰਸੇ ਸਮਿਥ ਨੇ ਤਿੰਨ ਵਿਕਟਾਂ ਲਈਆਂ ਜਦੋਂ ਕਿ ਸੀਵਰ-ਬਰੰਟ, ਸੋਫੀ ਏਕਲਸਟੋਨ ਅਤੇ ਚਾਰਲੀ ਡੀਨ ਨੇ ਦੋ-ਦੋ ਵਿਕਟਾਂ ਲਈਆਂ। ਇਸ ਤੋਂ ਇਲਾਵਾ ਲੌਰੇਨ ਬੈੱਲ ਨੂੰ ਇੱਕ ਵਿਕਟ ਮਿਲੀ। ਇਸ ਮੈਚ ਵਿੱਚ ਦੱਖਣੀ ਅਫਰੀਕਾ ਦੀ ਟੀਮ 20.4 ਓਵਰਾਂ ਵਿੱਚ ਸਿਰਫ਼ 69 ਦੌੜਾਂ ਹੀ ਬਣਾ ਸਕੀ ਅਤੇ ਆਲ ਆਊਟ ਹੋ ਗਈ। ਇਹ ਵਨਡੇ ਵਿੱਚ ਉਨ੍ਹਾਂ ਦਾ ਤੀਜਾ ਸਭ ਤੋਂ ਘੱਟ ਸਕੋਰ ਹੈ, ਜਦੋਂ ਦੱਖਣੀ ਅਫਰੀਕਾ ਦੀ ਟੀਮ ਆਲ ਆਊਟ ਹੋ ਗਈ ਸੀ।
Read more: SA vs ENG: ਦੱਖਣੀ ਅਫਰੀਕਾ ਖਿਲਾਫ਼ ਇੰਗਲੈਂਡ ਦੀ ਖ਼ਰਾਬ ਸ਼ੁਰੂਆਤ, ਸਸਤੇ ‘ਚ ਗੁਆਈਆਂ 3 ਵਿਕਟਾਂ




