SA ਬਨਾਮ ZIM

SA ਬਨਾਮ ZIM: ਮੁਲਡਰ ਨੇ ਕਿਉਂ ਨਹੀਂ ਤੋੜਿਆ ਬ੍ਰਾਇਨ ਲਾਰਾ ਦਾ 400 ਦੌੜਾਂ ਦਾ ਰਿਕਾਰਡ ?

ਸਪੋਰਟਸ, 08 ਜੁਲਾਈ 2025: SA ਬਨਾਮ ZIM: ਦੱਖਣੀ ਅਫਰੀਕਾ ਦੇ ਕਪਤਾਨ ਵਿਆਨ ਮੁਲਡਰ ਨੇ ਬੁਲਾਵਾਯੋ ਟੈਸਟ ‘ਚ ਜ਼ਿੰਬਾਬਵੇ ਵਿਰੁੱਧ 367 ਦੌੜਾਂ ਬਣਾਈਆਂ। ਮੁਲਡਰ ਬ੍ਰਾਇਨ ਲਾਰਾ ਦੇ 400 ਦੌੜਾਂ ਦੇ ਇਤਿਹਾਸਕ ਰਿਕਾਰਡ ਨੂੰ ਸਿਰਫ਼ 33 ਦੌੜਾਂ ਨਾਲ ਤੋੜਨ ਦੇ ਕਰੀਬ ਸਨ। ਮੁਲਡਰ ਘਰ ਤੋਂ ਬਾਹਰ ਸਭ ਤੋਂ ਵੱਧ ਸਕੋਰ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।

ਬ੍ਰਾਇਨ ਲਾਰਾ ਨੇ 2004 ‘ਚ ਇੰਗਲੈਂਡ ਵਿਰੁੱਧ 400 ਦੌੜਾਂ ਦੀ ਨਾਬਾਦ ਪਾਰੀ ਖੇਡੀ ਸੀ। ਕ੍ਰਿਕਟ ਪ੍ਰਸ਼ੰਸਕਾਂ ਦੇ ਮਨਾਂ ‘ਚ ਇੱਕ ਸਵਾਲ ਸੀ ਕਿ ਵਿਆਨ ਮੁਲਡਰ ਨੇ ਇਤਿਹਾਸ ਰਚਣ ਦਾ ਮੌਕਾ ਕਿਉਂ ਨਹੀਂ ਸੰਭਾਲਿਆ। ਜਦਕਿ ਉਹ ਜ਼ਿੰਬਾਬਵੇ ਵਿਰੁੱਧ ਦੂਜੇ ਟੈਸਟ ਦੇ ਦੂਜੇ ਦਿਨ ਲਾਰਾ ਦੇ ਰਿਕਾਰਡ ਨੂੰ ਤੋੜਨ ਦੇ ਬਹੁਤ ਨੇੜੇ ਪਹੁੰਚ ਗਿਆ ਸੀ।

ਮੁਲਡਰ ਨੇ ਦਿਨ ਦੇ ਖੇਡ ਦੇ ਅੰਤ ‘ਚ ਆਪਣੇ ਫੈਸਲੇ ਦੇ ਪਿੱਛੇ ਦਾ ਕਾਰਨ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੇ ਲਾਰਾ ਦੇ ਸਨਮਾਨ ‘ਚ ਇਹ ਮੌਕਾ ਛੱਡ ਦਿੱਤਾ, ਕਿਉਂਕਿ ਉਸ ਪੱਧਰ ਦੇ ਖਿਡਾਰੀ ਨੂੰ ਇਹ ਰਿਕਾਰਡ ਆਪਣੇ ਕੋਲ ਰੱਖਣ ਦਾ ਅਧਿਕਾਰ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਉਸਨੂੰ ਬ੍ਰਾਇਨ ਲਾਰਾ ਦੇ ਰਿਕਾਰਡ ਨੂੰ ਤੋੜਨ ਦਾ ਇੱਕ ਹੋਰ ਮੌਕਾ ਮਿਲਦਾ ਹੈ, ਉਹ ਫਿਰ ਵੀ ਅਜਿਹਾ ਹੀ ਕਰੇਗਾ।

ਇਹ ਰਿਕਾਰਡ ਉਸ ਕੱਦ ਦੇ ਖਿਡਾਰੀ ਦੇ ਨਾਮ ‘ਤੇ ਰਹਿਣਾ ਚਾਹੀਦਾ ਹੈ। ਜੇਕਰ ਮੈਨੂੰ ਦੁਬਾਰਾ ਅਜਿਹਾ ਕਰਨ ਦਾ ਮੌਕਾ ਮਿਲਿਆ, ਤਾਂ ਮੈਂ ਇਹ ਰਿਕਾਰਡ ਦੁਬਾਰਾ ਨਹੀਂ ਤੋੜਾਂਗਾ। ਮੈਂ ਸ਼ੁਕਸ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਵੀ ਇਹੀ ਮਹਿਸੂਸ ਕੀਤਾ। ਬ੍ਰਾਇਨ ਲਾਰਾ ਉਸ ਰਿਕਾਰਡ ਨੂੰ ਆਪਣੇ ਕੋਲ ਰੱਖਣ ਦੇ ਹੱਕਦਾਰ ਹਨ।’

27 ਸਾਲਾ ਵਿਆਨ ਦੇ ਦੁਪਹਿਰ ਦੇ ਖਾਣੇ ਦੀ ਬ੍ਰੇਕ ਤੱਕ ਨਾਬਾਦ ਰਹਿਣ ਦੇ ਬਾਵਜੂਦ, ਦੱਖਣੀ ਅਫਰੀਕਾ ਨੇ ਆਪਣੀ ਪਾਰੀ 626/5 ‘ਤੇ ਐਲਾਨ ਦਿੱਤੀ। ਮੁਲਡਰ ਤੋਂ ਇਲਾਵਾ, ਲੁਹਾਨ-ਡੀ-ਪ੍ਰੀਟੋਰੀਅਸ ਨੇ 82 ਅਤੇ ਡੇਵਿਡ ਬੇਡਿੰਘਮ ਨੇ 78 ਦੌੜਾਂ ਬਣਾਈਆਂ। ਜ਼ਿੰਬਾਬਵੇ ਵੱਲੋਂ ਤਨਾਕਾ ਚਿਵਾਂਗਾ ਅਤੇ ਕੁੰਡੇ ਨੇ 2-2 ਵਿਕਟਾਂ ਲਈਆਂ। ਸੋਮਵਾਰ ਨੂੰ ਦੂਜੇ ਦਿਨ ਦੇ ਖੇਡ ਦੇ ਅੰਤ ਤੱਕ, ਜ਼ਿੰਬਾਬਵੇ ਨੇ ਇੱਕ ਵਿਕਟ ‘ਤੇ 51 ਦੌੜਾਂ ਬਣਾ ਲਈਆਂ ਹਨ। ਤਾਕੁਡਜ਼ਵਾਨੇਸ਼ੇ ਕੈਟਾਨੋ ਅਤੇ ਨਿਕੋਲਸ ਵੇਲਚ ਨਾਬਾਦ ਹਨ।

Read More: IND ਬਨਾਮ ENG: ਭਾਰਤ ‘ਚ ਤੀਜੇ ਟੈਸਟ ਲਈ ਜਸਪ੍ਰੀਤ ਬੁਮਰਾਹ ਤੇ ਇੰਗਲੈਂਡ ‘ਚ ਜੋਫਰਾ ਆਰਚਰ ਦੀ ਵਾਪਸੀ

Scroll to Top