ਸਪੋਰਟਸ, 30 ਜਨਵਰੀ 2026: SA ਬਨਾਮ WI T20 Result: ਦੱਖਣੀ ਅਫਰੀਕਾ ਨੇ ਦੂਜੇ ਟੀ-20 ਮੈਚ ‘ਚ ਵੈਸਟਇੰਡੀਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਸੀਰੀਜ਼ ਆਪਣੇ ਨਾਮ ਕਰ ਲਈ। ਕੁਇੰਟਨ ਡੀ ਕੌਕ (Quinton de Kock) ਦੇ ਧਮਾਕੇਦਾਰ ਸੈਂਕੜੇ ਨੇ ਸੁਪਰਸਪੋਰਟ ਪਾਰਕ ‘ਚ ਖੇਡੇ ਗਏ ਮੈਚ ‘ਚ ਦੱਖਣੀ ਅਫਰੀਕਾ ਨੂੰ 222 ਦੌੜਾਂ ਦਾ ਟੀਚਾ ਆਸਾਨੀ ਨਾਲ ਪ੍ਰਾਪਤ ਕਰਨ ‘ਚ ਮੱਦਦ ਕੀਤੀ। ਲਗਭੱਗ ਤਿੰਨ ਸਾਲਾਂ ‘ਚ ਘਰੇਲੂ ਮੈਦਾਨ ‘ਤੇ ਆਪਣਾ ਪਹਿਲਾ ਟੀ-20 ਮੈਚ ਖੇਡ ਰਹੇ ਡੀ ਕੌਕ ਨੇ ਸਿਰਫ਼ 43 ਗੇਂਦਾਂ ‘ਚ ਆਪਣਾ ਸੈਂਕੜਾ ਪੂਰਾ ਕੀਤਾ। ਦੱਖਣੀ ਅਫਰੀਕਾ ਨੇ 15 ਗੇਂਦਾਂ ਬਾਕੀ ਰਹਿੰਦਿਆਂ ਮੈਚ ਜਿੱਤ ਲਿਆ।
ਕੁਇੰਟਨ ਡੀ ਕੌਕ ਨੇ ਦੀ ਧਮਾਕੇਦਾਰ ਪਾਰੀ
ਕੁਇੰਟਨ ਡੀ ਕੌਕ ਨੇ ਮੈਚ ਦੀ ਸ਼ੁਰੂਆਤ ਤੋਂ ਹੀ ਕੈਰੇਬੀਅਨ ਗੇਂਦਬਾਜ਼ਾਂ ‘ਤੇ ਦਬਾਅ ਬਣਾਇਆ। ਉਨ੍ਹਾਂ ਨੇ ਆਪਣੀ 115 ਦੌੜਾਂ ਦੀ ਪਾਰੀ ‘ਚ 49 ਗੇਂਦਾਂ ਖੇਡੀਆਂ, ਜਿਸ ‘ਚ 10 ਛੱਕੇ ਅਤੇ 6 ਚੌਕੇ ਸ਼ਾਮਲ ਸਨ। ਡੀ ਕੌਕ ਨੇ ਸਿਰਫ਼ 21 ਗੇਂਦਾਂ ‘ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਅਗਲੀਆਂ 22 ਗੇਂਦਾਂ ‘ਚ ਇਸਨੂੰ ਸੈਂਕੜੇ ‘ਚ ਬਦਲ ਦਿੱਤਾ। ਉਨ੍ਹਾਂ ਨੇ ਪੂਰੀ ਪਾਰੀ ਦੌਰਾਨ ਸਿਰਫ਼ 8 ਡਾਟ ਗੇਂਦਾਂ ਦਾ ਸਾਹਮਣਾ ਕੀਤਾ।
ਇਹ ਉਸਦੇ ਟੀ-20 ਕਰੀਅਰ ਦਾ ਦੂਜਾ ਸੈਂਕੜਾ ਹੈ, ਇਸ ਦੇ ਨਾਲ ਉਨ੍ਹਾਂ ਨੇ ਟੀ-20 ਕ੍ਰਿਕਟ ‘ਚ 12,000 ਦੌੜਾਂ ਵੀ ਪੂਰੀਆਂ ਕੀਤੀਆਂ ਅਤੇ ਫਾਫ ਡੂ ਪਲੇਸਿਸ ਨੂੰ ਪਛਾੜ ਕੇ ਦੱਖਣੀ ਅਫਰੀਕਾ ਦਾ ਸਭ ਤੋਂ ਵੱਧ ਟੀ-20 ਦੌੜਾਂ ਬਣਾਉਣ ਵਾਲਾ ਖਿਡਾਰੀ ਬਣ ਗਿਆ।
ਡੀ ਕੌਕ ਨੂੰ ਦੂਜੀ ਵਿਕਟ ਲਈ ਰਿਆਨ ਰਿਕੇਲਟਨ ਤੋਂ ਸ਼ਾਨਦਾਰ ਸਮਰਥਨ ਮਿਲਿਆ। ਇਕੱਠੇ, ਉਨ੍ਹਾਂ ਨੇ ਸਿਰਫ਼ 72 ਗੇਂਦਾਂ ‘ਚ 162 ਦੌੜਾਂ ਦੀ ਸਾਂਝੇਦਾਰੀ ਕੀਤੀ। ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਨ ਲਈ ਆਉਂਦੇ ਹੋਏ, ਰਿਕੇਲਟਨ ਨੇ ਆਪਣੇ ਕਰੀਅਰ ਦੀ ਸਭ ਤੋਂ ਵਧੀਆ ਪਾਰੀ ਖੇਡੀ, 25 ਗੇਂਦਾਂ ‘ਚ ਅਰਧ ਸੈਂਕੜਾ ਲਗਾਇਆ। ਉਹ 77 ਦੌੜਾਂ ‘ਤੇ ਨਾਬਾਦ ਰਿਹਾ। ਇਹ ਪੰਜਵਾਂ ਮੌਕਾ ਹੈ ਜਦੋਂ ਕਿਸੇ ਟੀਮ ਨੇ ਇਸ ਮੈਦਾਨ ‘ਤੇ 200 ਤੋਂ ਵੱਧ ਦੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕੀਤਾ ਹੈ।
Read More: AUS ਬਨਾਮ PAK T20: ਪਾਕਿਸਤਾਨ ਨੇ ਆਸਟ੍ਰੇਲੀਆ ਖ਼ਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ




