July 4, 2024 5:24 pm

SA vs WI: ਵੈਸਟਇੰਡੀਜ਼ ਨੂੰ ਹਰਾ ਕੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪੁੱਜੀ ਦੱਖਣੀ ਅਫਰੀਕਾ

ਚੰਡੀਗੜ੍ਹ, 24 ਜੂਨ, 2024: ਟੀ-20 ਵਿਸ਼ਵ ਕੱਪ 2024 ਦੇ ਸੁਪਰ-8 ਮੈਚ ‘ਚ ਦੱਖਣੀ ਅਫਰੀਕਾ (South Africa) ਨੇ ਮੇਜ਼ਬਾਨ ਵੈਸਟਇੰਡੀਜ਼ ਨੂੰ ਹਰਾ ਕੇ ਸੈਮੀਫਾਈਨਲ ‘ਚ ਆਪਣੀ ਥਾਂ ਪੱਕੀ ਕਰ ਲਈ ਹੈ | ਦੱਖਣੀ ਅਫਰੀਕਾ ਨੇ ਡਕਵਰਥ ਲੁਈਸ ਨਿਯਮ ਦੇ ਵੈਸਟਇੰਡੀਜ਼ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ ।

ਦਰਅਸਲ, ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਨੇ 20 ਓਵਰਾਂ ‘ਚ ਅੱਠ ਵਿਕਟਾਂ ਗੁਆ ਕੇ 135 ਦੌੜਾਂ ਬਣਾਈਆਂ। ਮੈਚ ‘ਚ ਮੀਂਹ ਨੇ ਵਿਘਨ ਪਾ ਦਿੱਤਾ । ਜਦੋਂ ਮੈਚ ਸ਼ੁਰੂ ਹੋਇਆ ਤਾਂ ਤਿੰਨ ਓਵਰ ਘਟਾਏ ਗਏ ਅਤੇ ਦੱਖਣੀ ਅਫਰੀਕਾ (South Africa) ਦੀ ਟੀਮ ਨੂੰ 17 ਓਵਰਾਂ ਵਿੱਚ 123 ਦੌੜਾਂ ਦਾ ਟੀਚਾ ਮਿਲਿਆ। ਦੱਖਣੀ ਅਫਰੀਕਾ ਨੇ 16.1 ਓਵਰਾਂ ਵਿੱਚ 7 ਵਿਕਟਾਂ ਗੁਆ ਕੇ ਇਸ ਟੀਚੇ ਨੂੰ ਹਾਸਲ ਕਰ ਲਿਆ। ਇਸ ਹਾਰ ਨਾਲ ਮੇਜ਼ਬਾਨ ਵੈਸਟਇੰਡੀਜ਼ ਦਾ ਸਫ਼ਰ ਟੀ-20 ਵਿਸ਼ਵ ਕੱਪ 2024 ‘ਚ ਖ਼ਤਮ ਹੀ ਗਿਆ ਹੈ |