ਸਪੋਰਟਸ, 05 ਸਤੰਬਰ 2025: SA ਬਨਾਮ ENG: ਦੱਖਣੀ ਅਫਰੀਕਾ ਨੇ ਦੂਜੇ ਵਨਡੇ ਮੈਚ ‘ਚ ਇੰਗਲੈਂਡ ਨੂੰ 5 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਉਨ੍ਹਾਂ ਨੂੰ ਤਿੰਨ ਮੈਚਾਂ ਦੀ ਸੀਰੀਜ਼ ‘ਚ 2-0 ਦੀ ਬੜ੍ਹਤ ਮਿਲ ਗਈ ਅਤੇ ਸੀਰੀਜ਼ (south africa vs england) ਜਿੱਤ ਲਈ ਹੈ। ਇਸ ਦੇ ਨਾਲ ਦੱਖਣੀ ਅਫਰੀਕਾ ਨੇ 27 ਸਾਲਾਂ ਬਾਅਦ ਇੰਗਲੈਂਡ ‘ਚ ਵਨਡੇ ਸੀਰੀਜ਼ ਜਿੱਤੀ। ਇਸ ਤੋਂ ਪਹਿਲਾਂ, ਦੱਖਣੀ ਅਫਰੀਕਾ ਦੀ ਟੀਮ ਨੇ ਆਖਰੀ ਵਾਰ 1998 ‘ਚ ਇੰਗਲੈਂਡ ‘ਚ ਵਨਡੇ ਸੀਰੀਜ਼ ਜਿੱਤੀ ਸੀ।
ਲਾਰਡਸ ‘ਚ ਖੇਡੇ ਮੈਚ ‘ਚ ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ 8 ਵਿਕਟਾਂ ਦੇ ਨੁਕਸਾਨ ‘ਤੇ 330 ਦੌੜਾਂ ਬਣਾਈਆਂ। 331 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਵਾਲੀ ਇੰਗਲੈਂਡ 50 ਓਵਰਾਂ ‘ਚ 9 ਵਿਕਟਾਂ ‘ਤੇ ਸਿਰਫ 325 ਦੌੜਾਂ ਹੀ ਬਣਾ ਸਕੀ ਅਤੇ ਮੈਚ 5 ਦੌੜਾਂ ਨਾਲ ਹਾਰ ਗਈ। ਦੱਖਣੀ ਅਫਰੀਕਾ ਲਈ ਮੈਥਿਊ ਬ੍ਰੀਟਜ਼ਕੇ (85) ਅਤੇ ਟ੍ਰਿਸਟਨ ਸਟੱਬਸ (58) ਨੇ ਅਰਧ ਸੈਂਕੜੇ ਲਗਾਏ।
ਇਸ ਪਾਰੀ ਦੇ ਨਾਲ ਬ੍ਰੀਟਜ਼ਕੇ ਵਨਡੇ ‘ਚ ਆਪਣੇ ਪਹਿਲੇ ਪੰਜ ਲਗਾਤਾਰ ਮੈਚਾਂ ‘ਚ 50+ ਦੌੜਾਂ ਬਣਾਉਣ ਵਾਲਾ ਪਹਿਲਾ ਖਿਡਾਰੀ ਬਣ ਗਿਆ। ਇੰਗਲਿਸ਼ ਟੀਮ ਨੇ ਟਾਸ ਜਿੱਤਿਆ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦੱਖਣੀ ਅਫਰੀਕਾ ਨੇ 50 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 330 ਦੌੜਾਂ ਬਣਾਈਆਂ ਅਤੇ ਇੰਗਲੈਂਡ ਨੂੰ 331 ਦੌੜਾਂ ਦਾ ਟੀਚਾ ਦਿੱਤਾ।
ਟੀਮ ਲਈ ਮੈਥਿਊ ਬ੍ਰੀਟਜ਼ਕੇ ਨੇ 85, ਟ੍ਰਿਸਟਨ ਸਟੱਬਸ ਨੇ 58 ਅਤੇ ਡਿਵਾਲਡ ਬ੍ਰੇਵਿਸ ਨੇ ਸਿਰਫ਼ 20 ਗੇਂਦਾਂ ‘ਚ 4 ਦੌੜਾਂ ਬਣਾਈਆਂ। ਰਿਆਨ ਰਿਕਲਟਨ ਨੇ 35 ਅਤੇ ਕੋਰਬਿਨ ਬੋਸ਼ ਨੇ ਨਾਬਾਦ 32 ਦੌੜਾਂ ਬਣਾਈਆਂ। ਬ੍ਰੀਟਜ਼ਕੇ ਅਤੇ ਸਟੱਬਸ ਨੇ ਚੌਥੀ ਵਿਕਟ ਲਈ 126 ਗੇਂਦਾਂ ‘ਚ 147 ਦੌੜਾਂ ਦੀ ਸਾਂਝੇਦਾਰੀ ਕੀਤੀ। ਇੰਗਲੈਂਡ ਲਈ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੇ 4 ਵਿਕਟਾਂ ਲਈਆਂ। ਆਦਿਲ ਰਾਸ਼ਿਦ ਨੇ 2 ਵਿਕਟਾਂ ਲਈਆਂ | ਇਸਦੇ ਨਾਲ ਹੀ ਜੈਕਬ ਬੈਥਲ ਨੂੰ 1 ਵਿਕਟ ਮਿਲੀ।
ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਨੇ ਵੀ ਤਿੰਨ ਅਰਧ ਸੈਂਕੜੇ ਜੜ ਦਿੱਤੇ। ਹਾਲਾਂਕਿ, ਟੀਮ ਸਿਰਫ਼ 5 ਦੌੜਾਂ ਨਾਲ ਮੈਚ ਹਾਰ ਗਈ। ਜੋ ਰੂਟ ਨੇ 61, ਜੋਸ ਬਟਲਰ ਨੇ 61 ਅਤੇ ਜੈਕਬ ਬੈਥਲ ਨੇ 58 ਦੌੜਾਂ ਬਣਾਈਆਂ। ਵਿਲ ਜੈਕਸ ਨੇ 39 ਅਤੇ ਹੈਰੀ ਬਰੂਕ ਨੇ 33 ਦੌੜਾਂ ਦਾ ਯੋਗਦਾਨ ਪਾਇਆ। ਦੱਖਣੀ ਅਫਰੀਕਾ ਲਈ ਨੈਂਡਰੇ ਬਰਗਰ ਨੇ ਤਿੰਨ ਅਤੇ ਕੇਸ਼ਵ ਮਹਾਰਾਜ ਨੇ ਦੋ ਵਿਕਟਾਂ ਲਈਆਂ। ਲੁੰਗੀ ਨਗਿਦੀ, ਕੋਰਬਿਨ ਬੋਸ਼ ਅਤੇ ਸੇਨੂਰਨ ਮੁਥੁਸਾਮੀ ਨੇ ਇੱਕ-ਇੱਕ ਵਿਕਟ ਲਈ।
Read More: SL ਬਨਾਮ ZIM: ਸ਼੍ਰੀਲੰਕਾ ਨੇ ਜਿੱਤਿਆ ਪਹਿਲਾ ਟੀ-20 ਮੈਚ, ਜ਼ਿੰਬਾਬਵੇ ਦੇ ਇਸ ਖਿਡਾਰੀ ਨੇ ਰਚਿਆ ਇਤਿਹਾਸ