SA vs ENG

SA vs ENG: ਦੱਖਣੀ ਅਫਰੀਕਾ ਖਿਲਾਫ਼ ਇੰਗਲੈਂਡ ਦੀ ਖ਼ਰਾਬ ਸ਼ੁਰੂਆਤ, ਸਸਤੇ ‘ਚ ਗੁਆਈਆਂ 3 ਵਿਕਟਾਂ

ਚੰਡੀਗੜ੍ਹ, 01 ਮਾਰਚ 2025: SA vs ENG: ਆਈ.ਸੀ.ਸੀ ਚੈਂਪੀਅਨਜ਼ ਟਰਾਫੀ 2025 (ICC Champions Trophy 2025 ‘ਚ ਅੱਜ ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਦੱਖਣੀ ਅਫਰੀਕਾ ਖਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਬਟਲਰ ਆਖਰੀ ਵਾਰ ਕਪਤਾਨ ਵਜੋਂ ਮੈਦਾਨ ‘ਤੇ ਉਤਰੇ ਹਨ।

ਉਣਾਂ ਨੇ ਇਸ ਮੈਚ ਤੋਂ ਪਹਿਲਾਂ ਹੀ ਕਪਤਾਨੀ ਛੱਡਣ ਦਾ ਫੈਸਲਾ ਕਰ ਲਿਆ ਸੀ। ਇਸ ਮੈਚ ‘ਚ ਏਡੇਨ ਮਾਰਕਰਾਮ ਨਿਯਮਤ ਕਪਤਾਨ ਤੇਂਬਾ ਬਾਵੁਮਾ ਦੀ ਜਗ੍ਹਾ ਦੱਖਣੀ ਅਫਰੀਕਾ ਦੀ ਕਪਤਾਨੀ ਕਰ ਰਹੇ ਹਨ। ਬਾਵੁਮਾ ਸੱਟ ਕਾਰਨ ਇਸ ਮੈਚ ‘ਚ ਨਹੀਂ ਖੇਡ ਰਹੇ।

ਦੱਖਣੀ ਅਫਰੀਕਾ ਵਿਰੁੱਧ ਚੈਂਪੀਅਨਜ਼ ਟਰਾਫੀ ਮੈਚ (SA vs ENG) ‘ਚ ਇੰਗਲੈਂਡ ਦੀ ਪਾਰੀ ਸ਼ੁਰੂ ਹੋ ਗਈ ਹੈ। ਇਸ ਮੈਚ ‘ਚ ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਗਲੈਂਡ ਦੀ ਸ਼ੁਰੂਆਤ ਖਰਾਬ ਰਹੀ ਹੈ ਅਤੇ ਇੰਗਲੈਂਡ ਨੇ 14 ਓਵਰਾਂ ‘ਚ 3 ਵਿਕਟਾਂ ਗੁਆ ਕੇ 85 ਦੌੜਾਂ ਬਣਾ ਲਈਆਂ ਹਨ | ਤੇਜ਼ ਗੇਂਦਬਾਜ਼ ਮਾਰਕੋ ਜਾਨਸਨ ਨੇ ਇੰਗਲੈਂਡ ਨੂੰ ਤੀਜਾ ਝਟਕਾ ਦਿੱਤਾ ਹੈ।

ਜੈਨਸਨ ਨੇ ਆਪਣੀ ਗੇਂਦਬਾਜ਼ੀ ਨਾਲ ਸਲਾਮੀ ਬੱਲੇਬਾਜ਼ ਬੇਨ ਡਕੇਟ ਨੂੰ ਆਊਟ ਕੀਤਾ ਜੋ 21 ਗੇਂਦਾਂ ‘ਚ ਚਾਰ ਚੌਕਿਆਂ ਦੀ ਮਦਦ ਨਾਲ 24 ਦੌੜਾਂ ਬਣਾ ਕੇ ਆਊਟ ਹੋ ਗਿਆ। ਜੈਨਸਨ ਨੇ ਹੁਣ ਤੱਕ ਇੰਗਲੈਂਡ ਨੂੰ ਤਿੰਨੋਂ ਝਟਕੇ ਦਿੱਤੇ ਹਨ। ਡਕੇਟ ਤੋਂ ਪਹਿਲਾਂ, ਉਨ੍ਹਾਂ ਨੇ ਫਿਲ ਸਾਲਟ ਅਤੇ ਜੈਮੀ ਸਮਿਥ ਦੀਆਂ ਵਿਕਟਾਂ ਵੀ ਲਈਆਂ ਸਨ।

ਇੰਗਲੈਂਡ ਖ਼ਿਲਾਫ਼ ਮੈਚ ‘ਚ ਦੱਖਣੀ ਅਫਰੀਕਾ ਦਾ ਪਲੜਾ ਭਾਰੀ ਜਾਪਦਾ ਹੈ ਕਿਉਂਕਿ ਉਸਦੀ ਟੀਮ ਨੇ ਹੁਣ ਤੱਕ ਤਿੰਨੋਂ ਵਿਭਾਗਾਂ ‘ਚ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਇਸਦੇ ਜ਼ਿਆਦਾਤਰ ਖਿਡਾਰੀ ਚੰਗੀ ਫਾਰਮ ‘ਚ ਹਨ। ਦੂਜੇ ਪਾਸੇ, ਇੰਗਲੈਂਡ ਦੀ ਟੀਮ ਬੱਲੇਬਾਜ਼ੀ ‘ਚ ਜੋਅ ਰੂਟ ‘ਤੇ ਬਹੁਤ ਜ਼ਿਆਦਾ ਨਿਰਭਰ ਹੈ।

Read More: Jos Buttler: ਜੋਸ ਬਟਲਰ ਨੇ ਇੰਗਲੈਂਡ ਟੀਮ ਦੀ ਕਪਤਾਨੀ ਛੱਡੀ, ਫੈਸਲੇ ਦਾ ਦੱਸਿਆ ਵੱਡਾ ਕਾਰਨ

Scroll to Top