SA ਬਨਾਮ AUS

SA ਬਨਾਮ AUS WTC Final: ਆਸਟ੍ਰੇਲੀਆ ਦੇ ਪੰਜ ਬੱਲੇਬਾਜ਼ ਆਊਟ, ਸਮਿਥ 66 ਦੌੜਾਂ ਬਣ ਕੇ ਪਵੇਲੀਅਨ ਪਰਤੇ

ਨਵੀਂ ਦਿੱਲੀ, 11 ਜੂਨ, 2025: SA ਬਨਾਮ AUS WTC Final: ਵਰਲਡ ਟੈਸਟ ਚੈਂਪੀਅਨਸ਼ਿਪ (WTC) ਦਾ ਫਾਈਨਲ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਿਚਕਾਰ ਲੰਡਨ ਦੇ ਲਾਰਡਜ਼ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੁੱਧਵਾਰ ਮੈਚ ਦਾ ਪਹਿਲਾ ਦਿਨ ਹੈ।

ਏਡਨ ਮਾਰਕਰਾਮ ਨੇ ਆਸਟ੍ਰੇਲੀਆ ਨੂੰ ਪੰਜਵਾਂ ਝਟਕਾ ਦਿੱਤਾ। ਉਸਨੇ ਸਟੀਵ ਸਮਿਥ ਨੂੰ ਆਪਣਾ ਸ਼ਿਕਾਰ ਬਣਾਇਆ। ਉਹ 66 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਿਆ। ਸਮਿਥ ਨੇ ਪੰਜਵੀਂ ਵਿਕਟ ਲਈ ਵੈਬਸਟਰ ਨਾਲ 79 ਦੌੜਾਂ ਦੀ ਸਾਂਝੇਦਾਰੀ ਕੀਤੀ। ਹੁਣ ਐਲੇਕਸ ਕੈਰੀ ਕ੍ਰੀਜ਼ ‘ਤੇ ਆਏ ਹਨ।

ਆਸਟ੍ਰੇਲੀਆ ਨੇ ਦੂਜੇ ਸੈਸ਼ਨ (SA ਬਨਾਮ AUS WTC Final) ‘ਚ 4 ਵਿਕਟਾਂ ‘ਤੇ 145 ਦੌੜਾਂ ਬਣਾਈਆਂ ਹਨ। ਸਟੀਵ ਸਮਿਥ (66 ਦੌੜਾਂ) ਅਤੇ ਬਿਊ ਵੈਬਸਟਰ (36 ਦੌੜਾਂ) ਨਾਬਾਦ ਸਨ। ਦੋਵਾਂ ਨੇ ਪੰਜਾਹ ਦੌੜਾਂ ਦੀ ਸਾਂਝੇਦਾਰੀ ਕੀਤੀ ਹੈ। ਸਟੀਵ ਸਮਿਥ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਤੇ ਬਾਅਦ ‘ਚ ਆਊਟ ਹੋ ਗਏ |

ਵਰਲਡ ਟੈਸਟ ਚੈਂਪੀਅਨਸ਼ਿਪ ਫਾਈਨਲ ਦੇ ਪਹਿਲੇ ਦਿਨ ਦੁਪਹਿਰ ਦੇ ਖਾਣੇ ਦੀ ਬ੍ਰੇਕ ਤੱਕ ਆਸਟ੍ਰੇਲੀਆ ਨੇ ਚਾਰ ਵਿਕਟਾਂ ਦੇ ਨੁਕਸਾਨ ‘ਤੇ 67 ਦੌੜਾਂ ਬਣਾ ਲਈਆਂ ਸਨ। ਲੰਚ ਤੋਂ ਠੀਕ ਪਹਿਲਾਂ 11 ਦੌੜਾਂ ਬਣਾਉਣ ਤੋਂ ਬਾਅਦ ਟ੍ਰੈਵਿਸ ਹੈੱਡ ਆਊਟ ਹੋ ਗਿਆ। ਹੈੱਡ ਨੂੰ ਵਿਕਟਕੀਪਰ ਵੇਰੇਨ ਦੇ ਹੱਥੋਂ ਮਾਰਕੋ ਜੈਨਸਨ ਨੇ ਕੈਚ ਕਰਵਾਇਆ। ਹੁਣ ਤੱਕ ਕਾਗੀਸੋ ਰਬਾਡਾ ਅਤੇ ਜਾਨਸਨ ਨੇ ਦੋ-ਦੋ ਵਿਕਟਾਂ ਲਈਆਂ ਅਤੇ ਮਾਰਕਰਮ ਨੂੰ ਇੱਕ ਵਿਕਟ ਮਿਲੀ |

ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਆਈ ਕੰਗਾਰੂ ਟੀਮ ਨੇ ਪਹਿਲੇ ਸੈਸ਼ਨ ‘ਚ 4 ਵਿਕਟਾਂ ਗੁਆ ਦਿੱਤੀਆਂ। ਟੀਮ ਨੇ 67 ਦੌੜਾਂ ਬਣਾਈਆਂ। ਮਾਰਨਸ ਲਾਬੂਸ਼ਾਨੇ 17, ਟ੍ਰੈਵਿਸ ਹੈੱਡ 11 ਅਤੇ ਕੈਮਰਨ ਗ੍ਰੀਨ 4 ਦੌੜਾਂ ਬਣਾ ਕੇ ਆਊਟ ਹੋ ਗਏ। ਓਪਨਰ ਉਸਮਾਨ ਖਵਾਜਾ 20 ਗੇਂਦਾਂ ਖੇਡਣ ਤੋਂ ਬਾਅਦ ਵੀ ਆਪਣਾ ਖਾਤਾ ਨਹੀਂ ਖੋਲ੍ਹ ਸਕਿਆ।

Read More: AUS ਬਨਾਮ SA WTC Final: ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ, ਜਾਣੋ ਦੋਵਾਂ ਟੀਮਾਂ ਦੀ ਪਲੇਇੰਗ-11

Scroll to Top