Ryan Rickelton

SA vs AFG: ਦੱਖਣੀ ਅਫਰੀਕਾ ਦੇ ਰਿਆਨ ਰਿਕੇਲਟਨ ਨੇ ਆਪਣੇ ਵਨਡੇ ਕਰੀਅਰ ਦਾ ਪਹਿਲਾ ਸੈਂਕੜਾ ਜੜਿਆ

ਚੰਡੀਗੜ੍ਹ, 21 ਫਰਵਰੀ 2025: ਆਈ.ਸੀ.ਸੀ ਚੈਂਪੀਅਨਜ਼ ਟਰਾਫੀ 2025 ਦਾ ਤੀਜਾ ਮੈਚ ਦੱਖਣੀ ਅਫਰੀਕਾ ਅਤੇ ਅਫਗਾਨਿਸਤਾਨ ਵਿਚਾਲੇ ਕਰਾਚੀ ਦੇ ਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਰਿਆਨ ਰਿਕੇਲਟਨ ਨੇ ਆਪਣਾ ਸੈਂਕੜਾ ਪੂਰਾ ਕਰ ਲਿਆ ਹੈ। ਰਿਕਲਟਨ ਨੇ 35ਵਾਂ ਓਵਰ ਸੁੱਟ ਰਹੇ ਮੁਹੰਮਦ ਨਬੀ ਦੀ ਪਹਿਲੀ ਗੇਂਦ ‘ਤੇ ਇੱਕ ਸਿੰਗਲ ਲੈ ਕੇ ਆਪਣਾ ਸੈਂਕੜਾ ਪੂਰਾ ਕੀਤਾ।

ਰਿਆਨ ਨੇ 101 ਗੇਂਦਾਂ ‘ਚ ਸੈਂਕੜਾ ਪੂਰਾ ਕੀਤਾ ਹੈ ਅਤੇ ਇਹ ਉਸਦੇ ਵਨਡੇ ਕਰੀਅਰ ਦਾ ਪਹਿਲਾ ਸੈਂਕੜਾ ਹੈ। ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ 58 ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਨੇ ਮੁਹੰਮਦ ਨਬੀ ਦੇ ਗੇਂਦ ‘ਤੇ ਇੱਕ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ ਪਰ ਡੀਪ ਮਿਡਵਿਕਟ ‘ਤੇ ਸਦੀਕਉੱਲਾ ਅਟਲ ਦੁਆਰਾ ਕੈਚ ਹੋ ਗਿਆ।

ਗਰੁੱਪ ਬੀ ਦੇ ਪਹਿਲੇ ਮੈਚ ‘ਚ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਦੱਖਣੀ ਅਫਰੀਕਾ ਨੇ ਹੁਣ ਤੱਕ 35 ਓਵਰਾਂ ‘ਚ 3 ਵਿਕਟਾਂ ਗੁਆ ਕੇ 200 ਸਕੋਰ ਪਾਰ ਕਰ ਲਿਆ ਹੈ

ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਦੱਖਣੀ ਅਫ਼ਰੀਕਾ ਦੀ ਟੀਮ ਨੇ ਸਿਰਫ਼ ਇੱਕ ਮਾਹਰ ਸਪਿਨਰ ਨੂੰ ਮੈਦਾਨ ‘ਚ ਉਤਾਰਿਆ ਹੈ। ਟੀਮ ‘ਚ ਤਬਰੈਜ਼ ਸ਼ਮਸੀ ਇਕਲੌਤਾ ਸਪਿਨਰ ਹੋਵੇਗਾ, ਬਾਕੀ ਸਾਰੇ ਤੇਜ਼ ਗੇਂਦਬਾਜ਼ ਹਨ। ਇਸ ਦੌਰਾਨ, ਅਫਗਾਨਿਸਤਾਨ ਦੇ ਕਪਤਾਨ ਹਸਮਤੁੱਲਾ ਸ਼ਾਹਿਦੀ ਨੇ ਕਿਹਾ ਕਿ ਉਹ ਆਪਣੇ ਸਪਿਨਰਾਂ ਦੇ ਜ਼ੋਰ ‘ਤੇ ਦੱਖਣੀ ਅਫਰੀਕਾ ਨੂੰ ਹਰਾ ਸਕਦੇ ਹਨ। ਹੇਨਰਿਕ ਕਲਾਸੇਨ ਅਤੇ ਟ੍ਰਿਸਟਨ ਸਟੱਬਸ ਦੱਖਣੀ ਅਫ਼ਰੀਕੀ ਟੀਮ ‘ਚ ਨਹੀਂ ਖੇਡ ਰਹੇ ਹਨ।

Read More: SA vs AFG: ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ, ਜਾਣੋ ਮੈਚ ਦੀ ਪਿੱਚ ਰਿਪੋਰਟ, ਲਾਈਵ ਸਟ੍ਰੀਮਿੰਗ ਕਿੱਥੇ ਦੇਖੀਏ ?

Scroll to Top