xenophobic

ਬਾਈਡਨ ਵੱਲੋਂ ਭਾਰਤ ਨੂੰ ‘ਜੈਨੋਫੋਬਿਕ’ ਕਹਿਣ ‘ਤੇ ਐੱਸ ਜੈਸ਼ੰਕਰ ਦਾ ਬਿਆਨ, ਭਾਰਤ ਹਰ ਸਮਾਜ ਦੇ ਲੋਕਾਂ ਦਾ ਕਰਦੈ ਸਵਾਗਤ

ਚੰਡੀਗੜ੍ਹ, 4 ਮਈ 2024: ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਹਾਲ ਹੀ ਵਿੱਚ ਭਾਰਤ ਨੂੰ ਜ਼ੇਨੋਫੋਬਿਕ (xenophobic) (ਵਿਦੇਸ਼ੀਆਂ ਪ੍ਰਤੀ ਬਹੁਤ ਜ਼ਿਆਦਾ ਨਾਪਸੰਦਗੀ ਜਾਂ ਡਰ ਰੱਖਣਾ) ਦੱਸਿਆ ਸੀ। ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕੇਂਦਰੀ ਵਿਦੇਸ਼ ਮੰਤਰੀ ਨੇ ਬਾਈਡਨ ਦੀ ਟਿੱਪਣੀ ਨੂੰ ਰੱਦ ਕਰ ਦਿੱਤਾ। ਜੈਸ਼ੰਕਰ ਨੇ ਕਿਹਾ ਕਿ ਭਾਰਤ ਵੱਖ-ਵੱਖ ਸਮਾਜਾਂ ਦੇ ਲੋਕਾਂ ਦਾ ਸਵਾਗਤ ਕਰਦਾ ਹੈ।

ਭਾਰਤ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਦੇਸ਼ ਪਰਾਹੁਣਚਾਰੀ ਲਈ ਜਾਣਿਆ ਜਾਂਦਾ ਹੈ। ਇੱਕ ਇੰਟਰਵਿਊ ਵਿੱਚ ਜੈਸ਼ੰਕਰ ਨੇ ਇਸ ਦੋਸ਼ ਨੂੰ ਵੀ ਨਕਾਰ ਦਿੱਤਾ ਕਿ ਭਾਰਤ ਦੀ ਆਰਥਿਕਤਾ ਡਿੱਗ ਰਹੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੁਆਰਾ ਪੇਸ਼ ਕੀਤਾ ਗਿਆ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦਰਸਾਉਂਦਾ ਹੈ ਕਿ ਭਾਰਤ ਹਰ ਸਮਾਜ ਦੇ ਲੋਕਾਂ ਦਾ ਸੁਆਗਤ ਕਰਦਾ ਹੈ।

ਜਿਕਰਯੋਗ ਹੈ ਕਿ 2 ਅਪ੍ਰੈਲ ਨੂੰ ਜੋਅ ਬਾਈਡਨ ਨੇ ਕਿਹਾ ਸੀ ਕਿ ਭਾਰਤ, ਚੀਨ, ਰੂਸ ਅਤੇ ਜਾਪਾਨ ਦਾ ਜ਼ੈਨੋਫੋਬਿਕ (xenophobic) ਸੁਭਾਅ ਉਨ੍ਹਾਂ ਦੀਆਂ ਆਰਥਿਕ ਸਮੱਸਿਆਵਾਂ ਲਈ ਜ਼ਿੰਮੇਵਾਰ ਹੈ। ਉਨ੍ਹਾਂ ਅੱਗੇ ਕਿਹਾ ਕਿ ਅਮਰੀਕਾ ਦੀ ਆਰਥਿਕਤਾ ਵਧ ਰਹੀ ਹੈ ਕਿਉਂਕਿ ਉਹ ਆਪਣੀ ਧਰਤੀ ‘ਤੇ ਪ੍ਰਵਾਸੀਆਂ ਦਾ ਸਵਾਗਤ ਕਰਦਾ ਹੈ। ਬਾਈਡਨ ਨੇ ਇਹ ਬਿਆਨ ਵਾਸ਼ਿੰਗਟਨ ਵਿੱਚ ਰਾਸ਼ਟਰਪਤੀ ਚੋਣ ਮੁਹਿੰਮ ਲਈ ਫੰਡ ਇਕੱਠਾ ਕਰਨ ਦੇ ਪ੍ਰੋਗਰਾਮ ਦੌਰਾਨ ਦਿੱਤਾ। ਬਾਈਡਨ ਨੇ ਕਿਹਾ ਕਿ ਰੂਸ ਅਤੇ ਚੀਨ ਦੇ ਨਾਲ-ਨਾਲ ਜਾਪਾਨ ਦੀ ਆਰਥਿਕਤਾ ਵੀ ਮਜ਼ਬੂਤ ​​ਹੋ ਸਕਦੀ ਹੈ ਜੇਕਰ ਉਹ ਵੀ ਪ੍ਰਵਾਸੀਆਂ ਦਾ ਆਪਣੀ ਧਰਤੀ ‘ਤੇ ਸਵਾਗਤ ਕਰਨਾ ਸ਼ੁਰੂ ਕਰ ਦੇਣ।

ਇਸ ਬਿਆਨ ‘ਤੇ ਜੈਸ਼ੰਕਰ ਨੇ ਅੱਗੇ ਕਿਹਾ, “ਭਾਰਤ ਹਮੇਸ਼ਾ ਇੱਕ ਵਿਲੱਖਣ ਦੇਸ਼ ਰਿਹਾ ਹੈ। ਮੈਂ ਸੱਚਮੁੱਚ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਇੱਕ ਅਜਿਹਾ ਦੇਸ਼ ਰਿਹਾ ਹੈ ਜਿਸ ਨੇ ਸਾਰਿਆਂ ਦਾ ਸਵਾਗਤ ਕੀਤਾ ਹੈ। ਵੱਖ-ਵੱਖ ਸਮਾਜਾਂ ਦੇ ਵੱਖ-ਵੱਖ ਲੋਕ ਭਾਰਤ ਆਉਂਦੇ ਹਨ। ਜੈਸ਼ੰਕਰ ਨੇ ਦੱਸਿਆ ਕਿ ਨਾਗਰਿਕਤਾ ਸੋਧ ਕਾਨੂੰਨ (CAA) ਇਸ ਦੀ ਇੱਕ ਮਿਸਾਲ ਹੈ।

Scroll to Top