S Jaishankar

ਐਸ ਜੈਸ਼ੰਕਰ ਨੇ ਭਾਰਤ ਦੇ ਵਿਦੇਸ਼ ਮੰਤਰੀ ਵਜੋਂ ਅਹੁਦਾ ਸਾਂਭਿਆ

ਚੰਡੀਗੜ੍ਹ, 11 ਜੂਨ 2024: ਮੋਦੀ ਦੀ ਮੰਤਰੀ ਮੰਡਲ ‘ਚ ਵਿਭਾਗਾਂ ਦੀ ਵੰਡ ਤੋਂ ਬਾਅਦ ਮੰਗਲਵਾਰ ਨੂੰ ਕਈ ਕੇਂਦਰੀ ਮੰਤਰੀਆਂ ਨੇ ਅਹੁਦਾ ਸੰਭਾਲ ਲਿਆ ਹੈ। ਐਸ ਜੈਸ਼ੰਕਰ (S Jaishankar) ਨੇ ਵਿਦੇਸ਼ ਮੰਤਰੀ ਵਜੋਂ ਆਪਣਾ ਦੂਜਾ ਕਾਰਜਕਾਲ ਸ਼ੁਰੂ ਕੀਤਾ ਹੈ । ਉਨ੍ਹਾਂ ਨੇ ਸਾਊਥ ਬਲਾਕ ਸਥਿਤ ਵਿਦੇਸ਼ ਮੰਤਰਾਲੇ ‘ਚ ਪਹਿਲੀ ਫਾਈਲ ‘ਤੇ ਦਸਤਖਤ ਕੀਤੇ।

ਅਸ਼ਵਿਨੀ ਵੈਸ਼ਨਵ ਨੇ ਰੇਲਵੇ ਅਤੇ ਸੂਚਨਾ ਪ੍ਰਸਾਰਣ ਮੰਤਰਾਲੇ ਦਾ ਅਹੁਦਾ ਸੰਭਾਲ ਲਿਆ ਹੈ। ਗਿਰੀਰਾਜ ਸਿੰਘ ਨੇ ਕੱਪੜਾ ਮੰਤਰੀ, ਚਿਰਾਗ ਪਾਸਵਾਨ ਨੇ ਖੇਡ ਮੰਤਰੀ, ਮਨੋਹਰ ਲਾਲ ਖੱਟਰ ਨੇ ਊਰਜਾ ਮੰਤਰੀ ਦਾ ਅਹੁਦਾ ਸੰਭਾਲਿਆ ਹੈ। ਚਿਰਾਗ ਆਪਣੇ ਪਰਿਵਾਰ ਨਾਲ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਪਹੁੰਚੇ ਅਤੇ ਆਪਣਾ ਚਾਰਜ ਸੰਭਾਲ ਲਿਆ। ਕੇਂਦਰੀ ਮੰਤਰੀ ਸੁਰੇਸ਼ ਗੋਪੀ ਨੇ ਰਾਜ ਮੰਤਰੀ, ਸੈਰ-ਸਪਾਟਾ ਮੰਤਰਾਲੇ ਦਾ ਅਹੁਦਾ ਸੰਭਾਲ ਲਿਆ ਹੈ।

Scroll to Top