S Jaishankar

ਐੱਸ ਜੈਸ਼ੰਕਰ ਵੱਲੋਂ SCO ਬੈਠਕ ‘ਚ ਪਾਕਿਸਤਾਨ ਦੀ ਆਲੋਚਨਾ, ਕਿਹਾ-“ਅ.ਤਿ.ਵਾ.ਦ ਤੇ ਵਪਾਰ ਇਕੱਠੇ ਸੰਭਵ ਨਹੀਂ”

ਚੰਡੀਗੜ੍ਹ, 16 ਅਕਤੂਬਰ 2024: ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ (S Jaishankar) ਨੇ ਪਾਕਿਸਤਾਨ ਦੇ ਇਸਲਾਮਾਬਾਦ ‘ਚ ਹੋ ਰਹੀ ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ‘ਚ ਹਿੱਸਾ ਲਿਆ ਹੈ | ਇਸ ਦੌਰਾਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਐਸਸੀਓ ਨੂੰ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਗਲੋਬਲ ਮੁਹਿੰਮਾਂ ਜਿਵੇਂ ਕਿ ਅੰਤਰਰਾਸ਼ਟਰੀ ਸੋਲਰ ਅਲਾਇੰਸ, ਮਿਸ਼ਨ ਲਾਈਫ, ਆਫ਼ਤ ਪ੍ਰਬੰਧਨ ਅਤੇ ਵਾਤਾਵਰਣ ਦੇ ਖੇਤਰ ‘ਚ ਕੀਤੇ ਜਾ ਰਹੇ ਕੰਮ ਨੂੰ ਅੱਗੇ ਵਧਾਉਣ ਦੀ ਵੀ ਅਪੀਲ ਕੀਤੀ ਹੈ ।

ਐੱਸ ਜੈਸ਼ੰਕਰ ਨੇ ਕਿਹਾ ਕਿ ‘ਯੋਗਾ ਅਤੇ ਮੋਟੇ ਅਨਾਜ ਬਾਰੇ ਭਾਰਤ ਸਰਕਾਰ ਦੀ ਪਹਿਲਕਦਮੀ ਵਾਤਾਵਰਣ ਨੂੰ ਸੁਧਾਰਨ ‘ਚ ਮੱਦਦ ਕਰੇਗੀ। ਇਸਦੇ ਨਾਲ ਹੀ ਗਲੋਬਲ ਬਾਇਓਫਿਊਲ ਅਲਾਇੰਸ, ਇੰਟਰਨੈਸ਼ਨਲ ਬਿਗ ਕੈਟ ਅਲਾਇੰਸ ਰਾਹੀਂ ਜੈਵ ਵਿਭਿੰਨਤਾ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ।

ਦੂਜੇ ਪਾਸੇ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇਕ ਵਾਰ ਫਿਰ ਪਾਕਿਸਤਾਨ ‘ਤੇ ਨਿਸ਼ਾਨਾ ਸਾਧਿਆ ਹੈ। ਪਾਕਿਸਤਾਨ ਦਾ ਨਾਂ ਲਏ ਬਿਨਾਂ ਵਿਦੇਸ਼ ਮੰਤਰੀ ਨੇ ਕਿਹਾ ਕਿ ਜੇਕਰ ਅੱ.ਤ.ਵਾ.ਦੀ ਘਟਨਾਵਾਂ ਜਾਰੀ ਰਹਿੰਦੀਆਂ ਹਨ ਤਾਂ ਵਪਾਰਕ ਗਤੀਵਿਧੀਆਂ ਨੂੰ ਵੀ ਬੜ੍ਹਾਵਾ ਨਹੀਂ ਮਿਲੇਗਾ।

ਪਾਕਿਸਤਾਨ ਦੀ ਆਲੋਚਨਾ ਕਰਦੇ ਹੋਏ ਭਾਰਤੀ ਵਿਦੇਸ਼ ਮੰਤਰੀ ਨੇ ਕਿਹਾ ਕਿ ਜੇਕਰ ਭਰੋਸੇ ਦੀ ਕਮੀ ਹੈ ਜਾਂ ਸਹਿਯੋਗ ਕਾਫ਼ੀ ਨਹੀਂ ਹੈ। ਜੇਕਰ ਦੋਸਤੀ ਘੱਟ ਗਈ ਹੈ ਅਤੇ ਚੰਗੇ ਗੁਆਂਢੀ ਦੀ ਭਾਵਨਾ ਗਾਇਬ ਹੈ ਤਾਂ ਨਿਸ਼ਚਤ ਤੌਰ ‘ਤੇ ਆਤਮ ਚਿੰਤਨ ਦੀ ਲੋੜ ਹੈ। ਇਸ ਦੇ ਨਾਲ ਹੀ, ਜਦੋਂ ਅਸੀਂ ਚਾਰਟਰ ਪ੍ਰਤੀ ਆਪਣੀ ਵਚਨਬੱਧਤਾ ਦੀ ਦਿਲੋਂ ਪੁਸ਼ਟੀ ਕਰਦੇ ਹਾਂ ਤਾਂ ਹੀ ਅਸੀਂ ਆਪਸੀ ਸਹਿਯੋਗ ਅਤੇ ਵਚਨਬੱਧਤਾ ਦੇ ਲਾਭਾਂ ਨੂੰ ਪੂਰੀ ਤਰ੍ਹਾਂ ਮਹਿਸੂਸ ਕਰ ਸਕਦੇ ਹਾਂ। ਇਹ ਸਿਰਫ਼ ਸਾਡੇ ਫਾਇਦੇ ਲਈ ਨਹੀਂ ਹੈ।

ਭਾਰਤੀ ਵਿਦੇਸ਼ ਮੰਤਰੀ (S Jaishankar) ਨੇ ਕਿਹਾ ਕਿ ‘ਅਸੀਂ ਅਜਿਹੇ ਸਮੇਂ ‘ਚ ਮੁਲਾਕਾਤ ਕਰ ਰਹੇ ਹਾਂ ਜਦੋਂ ਦੁਨੀਆ ਸੰਕਟ ‘ਚੋਂ ਗੁਜ਼ਰ ਰਹੀ ਹੈ। ਦੁਨੀਆ ‘ਚ ਦੋ ਵੱਡੇ ਟਕਰਾਅ ਚੱਲ ਰਹੇ ਹਨ ਅਤੇ ਉਨ੍ਹਾਂ ਦਾ ਪੂਰੀ ਦੁਨੀਆ ‘ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਕੋਰੋਨਾ ਮਹਾਮਾਰੀ ਨੇ ਕਈ ਵਿਕਾਸਸ਼ੀਲ ਦੇਸ਼ਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।

ਜਿਸਦੇ ਚੱਲਦੇ ਜਲਵਾਯੂ ਤਬਦੀਲੀ, ਸਪਲਾਈ ਲੜੀ ਅਨਿਸ਼ਚਿਤਤਾ ਅਤੇ ਵਿੱਤੀ ਕਮਜ਼ੋਰੀ ਵਿਕਾਸ ਨੂੰ ਪ੍ਰਭਾਵਿਤ ਕਰ ਰਹੀ ਹੈ। ਵਿਦੇਸ਼ ਮੰਤਰੀ ਨੇ ਐਸਸੀਓ ਦੇਸ਼ਾਂ ਦਰਮਿਆਨ ਆਪਸੀ ਸਹਿਯੋਗ, ਵਿਸ਼ਵਾਸ, ਦੋਸਤੀ ਵਧਾਉਣ ਅਤੇ ਚੰਗੇ ਗੁਆਂਢੀ ਬਣਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਐੱਸਸੀਓ ਸੰਗਠਨ ਨੂੰ ਅੱ.ਤ.ਵਾ.ਦ, ਵੱਖਵਾਦ ਅਤੇ ਕੱਟੜਵਾਦ ਨਾਲ ਲੜਨ ਲਈ ਸਾਂਝੀ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ।

 

Scroll to Top