Jal Diwali campaign

ਐੱਸ.ਏ.ਐੱਸ. ਨਗਰ: ਫਸਟ ਲੈਵਲ ਚੈਕਿੰਗ ਬਾਅਦ ਈ.ਵੀ.ਐਮ/ਵੀਵੀਪੈਟ ਦੀ ਮੋਕ ਪੋਲ

ਐੱਸ.ਏ.ਐੱਸ. ਨਗਰ, 2 ਨਵੰਬਰ 2023: ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਈ.ਵੀ.ਐਮ ਮਸ਼ੀਨਾਂ ਦੀ ਫਸਟ ਲੈਵਲ ਚੈਕਿੰਗ ਮਿਤੀ 16 ਅਕਤੂਬਰ 2023 ਤੋਂ ਸ਼ੁਰੂ ਹੋ ਕੇ ਮਿਤੀ 02 ਨਵੰਬਰ 2023 ਨੂੰ ਖ਼ਤਮ ਹੋ ਚੁੱਕੀ ਹੈ। ਕਮਿਸ਼ਨ ਦੀਆ ਹਦਾਇਤਾਂ ਅਨੁਸਾਰ ਫਸਟ ਲੈਵਲ ਚੈਕਿੰਗ ਤੋਂ ਬਾਅਦ ਅੱਜ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੀ ਹਾਜ਼ਰੀ ਵਿੱਚ ਐਸ.ਏ.ਐਸ.ਨਗਰ ਦੇ ਸੁਪਰਵਾਈਜਰਾਂ ਵੱਲੋਂ ਕੁੱਲ ਈ.ਵੀ.ਐਮ.ਮਸ਼ੀਨਾਂ ਦਾ 2 ਫੀਸਦੀ (26 ਈ.ਵੀ.ਐਮ) ਤੇ 1000 ਵੋਟਾਂ ਲਈ, (26 ਈ.ਵੀ.ਐਮ) 500 ਵੋਟਾਂ ਲਈ ਅਤੇ 1 ਫੀਸਦੀ (13 ਈ.ਵੀ.ਐਮ) ਤੇ 1200 ਵੋਟਾਂ ਦੀ ਮੋਕ ਪੋਲ (mock poll) ਕੀਤੀ ਗਈ। ਇਹ ਕੰਮ ਜਿਲ੍ਹਾ ਚੋਣ ਅਫ਼ਸਰ, ਐਸ.ਏ.ਐਸ.ਨਗਰ ਦੀ ਦੇਖ ਰੇਖ ਵਿੱਚ ਮੁਕੰਮਲ ਕੀਤਾ ਗਿਆ।

Scroll to Top