ਵਿਦੇਸ਼, 24 ਜੁਲਾਈ 2025:Russian plane missing: 50 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਇੱਕ ਰੂਸੀ ਜਹਾਜ਼ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇੱਕ ਸਥਾਨਕ ਰੂਸੀ ਅਧਿਕਾਰੀ ਨੇ ਦੱਸਿਆ ਕਿ ਪੂਰਬੀ ਅਮੂਰ ਖੇਤਰ ‘ਚ ਰੂਸੀ ਹਵਾਈ ਆਵਾਜਾਈ ਕੰਟਰੋਲ ਦਾ ਜਹਾਜ਼ ਨਾਲ ਸੰਪਰਕ ਟੁੱਟ ਗਿਆ। ਇਹ ਖੇਤਰ ਰੂਸ ਅਤੇ ਚੀਨ ਦੀ ਸਰਹੱਦ ‘ਤੇ ਸਥਿਤ ਹੈ। ਲਾਪਤਾ ਜਹਾਜ਼ ਸਾਇਬੇਰੀਆ ਸਥਿਤ ਅੰਗਾਰਾ ਏਅਰਲਾਈਨਜ਼ ਦਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਅੰਗਾਰਾ ਏਅਰਲਾਈਨਜ਼ ਦਾ ਜਹਾਜ਼ ਅਮੂਰ ਖੇਤਰ ਦੇ ਟਾਈਂਡਾ
ਜਾ ਰਿਹਾ ਸੀ। ਜਹਾਜ਼ ‘ਚ ਪੰਜ ਬੱਚਿਆਂ ਸਮੇਤ 43 ਯਾਤਰੀ ਅਤੇ ਛੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਸਥਾਨਕ ਗਵਰਨਰ ਵੈਸੀਲੀ ਓਰਲੋਵ ਨੇ ਟੈਲੀਗ੍ਰਾਮ ‘ਤੇ ਸਾਂਝੀ ਕੀਤੀ ਇੱਕ ਪੋਸਟ ‘ਚ ਕਿਹਾ ਕਿ ਜਹਾਜ਼ ਦੀ ਭਾਲ ਕੀਤੀ ਜਾ ਰਹੀ ਸੀ। ਜਿਸ ਸਮੇਂ ਜਹਾਜ਼ ਦਾ ਹਵਾਈ ਆਵਾਜਾਈ ਕੰਟਰੋਲ ਨਾਲ ਸੰਪਰਕ ਟੁੱਟਿਆ, ਉਸ ਸਮੇਂ ਜਹਾਜ਼ ਆਪਣੀ ਮੰਜ਼ਿਲ ਤੋਂ ਕੁਝ ਕਿਲੋਮੀਟਰ ਦੂਰ ਸੀ।
ਐਮਰਜੈਂਸੀ ਸੇਵਾਵਾਂ ਨੇ ਕਿਹਾ ਕਿ ਜਹਾਜ਼ ਆਪਣੀ ਮੰਜ਼ਿਲ ਤੋਂ ਕਈ ਕਿਲੋਮੀਟਰ ਪਹਿਲਾਂ ਰਾਡਾਰ ਤੋਂ ਗਾਇਬ ਹੋ ਗਿਆ ਸੀ। ਖੋਜ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ। ਇਹ ਖੇਤਰ ਮੁੱਖ ਤੌਰ ‘ਤੇ ਬੋਰੀਅਲ ਜੰਗਲ (ਟੇਗਾ) ਨਾਲ ਘਿਰਿਆ ਹੋਇਆ ਹੈ, ਜਿਸ ਕਾਰਨ ਬਚਾਅ ਕਾਰਜ ਮੁਸ਼ਕਿਲ ਹੋ ਗਏ ਹਨ |
Read more: ਬੰਗਲਾਦੇਸ਼ ਜਹਾਜ਼ ਹਾਦਸੇ ‘ਚ ਹੁਣ ਤੱਕ 32 ਜਣਿਆਂ ਦੀ ਮੌ.ਤ, ਲੋਕਾਂ ਦਾ ਸਰਕਾਰ ‘ਤੇ ਫੁੱਟਿਆ ਗੁੱਸਾ