ਚੰਡੀਗੜ, 28 ਦਸੰਬਰ 2024: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Vladimir Putin) ਨੇ ਅੱਜ ਯਾਨੀ ਸ਼ਨੀਵਾਰ ਨੂੰ ਅਜ਼ਰਬੈਜਾਨ ‘ਚ ਵਾਪਰੇ ਹਵਾਈ ਜਹਾਜ਼ ਹਾਦਸੇ ਲਈ ਮੁਆਫ਼ੀ ਮੰਗੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਵਲਾਦੀਮੀਰ ਪੁਤਿਨ ਨੇ ਅਜ਼ਰਬੈਜਾਨ ਦੇ ਰਾਸ਼ਟਰਪਤੀ ਨੂੰ ਕਿਹਾ ਕਿ ਉਨ੍ਹਾਂ ਨੂੰ ਅਫਸੋਸ ਹੈ ਕਿ ਉਨ੍ਹਾਂ ਦੇ ਹਵਾਈ ਖੇਤਰ ‘ਚ ਇਹ ਹਾਦਸਾ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਰੂਸ ਨੇ ਸ਼ਨੀਵਾਰ ਨੂੰ ਸਵੀਕਾਰ ਕੀਤਾ ਕਿ ਉਸਦੀ ਹਵਾਈ ਰੱਖਿਆ ਬਲਾਂ ਨੇ ਯੂਕਰੇਨ ਦੇ ਡਰੋਨ ਹਮਲਿਆਂ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ‘ਚ ਅਜ਼ਰਬੈਜਾਨ ਏਅਰਲਾਈਨਜ਼ ਦੇ ਇੱਕ ਹਵਾਈ ਜਹਾਜ਼ ਨੂੰ ਮਾਰ ਗਿਰਾਇਆ । ਕ੍ਰੇਮਲਿਨ ਦੇ ਮੁਤਬਕ ਕਿ ਜਹਾਜ਼ ਰੂਸ ਦੇ ਗਰੋਜ਼ਨੀ ਹਵਾਈ ਅੱਡੇ ‘ਤੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਰੂਸ ਦੇ ਕਈ ਖੇਤਰਾਂ ‘ਚ ਯੂਕਰੇਨੀ ਡਰੋਨ ਹਮਲੇ ਹੋਏ।
ਇਸ ਤੋਂ ਪਹਿਲਾਂ ਰੂਸੀ ਅਧਿਕਾਰੀਆਂ ਨੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਯੂਕਰੇਨ ਦੇ ਡਰੋਨ ਹਮਲਿਆਂ ਕਾਰਨ ਉਨ੍ਹਾਂ ਦੀ ਹਵਾਈ ਰੱਖਿਆ ਪ੍ਰਣਾਲੀ ਗਰੋਜ਼ਨੀ ਇਲਾਕੇ ‘ਚ ਗੋਲੀਬਾਰੀ ਕਰ ਰਹੀ ਹੈ। ਹਾਲਾਂਕਿ, ਇਹ ਨਹੀਂ ਕਿਹਾ ਗਿਆ ਕਿ ਜਹਾਜ਼ ਉਨ੍ਹਾਂ ਦੇ ਆਪਣੇ ਹਵਾਈ ਰੱਖਿਆ ਪ੍ਰਣਾਲੀ ਤੋਂ ਗੋਲੀਬਾਰੀ ਕਾਰਨ ਕਰੈਸ਼ ਹੋਇਆ ਹੈ।
ਅਜ਼ਰਬੈਜਾਨ ਏਅਰਲਾਈਨਜ਼ ਦਾ ਜਹਾਜ਼ ਬੁੱਧਵਾਰ 25 ਦਸੰਬਰ ਨੂੰ ਦੁਪਹਿਰ ਕਰੀਬ 12.30 ਵਜੇ ਕਜ਼ਾਖਸਤਾਨ ਦੇ ਔਕਤਾ ‘ਚ ਹਾਦਸਾਗ੍ਰਸਤ ਹੋ ਗਿਆ ਸੀ । ਇਸ ਹਾਦਸੇ ‘ਚ 38 ਜਣਿਆਂ ਦੀ ਜਾਨ ਚਲੀ ਗਈ ਸੀ ।
Read More: Dr. Manmohan Singh: ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਸਾਬਕਾ PM ਮਨਮੋਹਨ ਸਿੰਘ ਨੂੰ ਦਿੱਤੀ ਸ਼ਰਧਾਂਜਲੀ