July 7, 2024 2:58 pm
ਖਾਰਕਿਵ

ਰੂਸ-ਯੂਕਰੇਨ ਜੰਗ: ਖਾਰਕਿਵ ‘ਚ ਭਾਰਤੀ ਵਿਦਿਆਰਥੀ ਦੀ ਗੋਲੀ ਲੱਗਣ ਨਾਲ ਹੋਈ ਮੌਤ

ਚੰਡੀਗੜ੍ਹ 01 ਮਾਰਚ 2022: ਰੂਸ ਅਤੇ ਯੂਕਰੇਨ ਵਿਚਾਲੇ ਜੰਗ ਵਧਦੀ ਜਾ ਰਹੀ ਹੈ।ਯੂਕਰੇਨ ਅਤੇ ਰੂਸ ਵਿਚਕਾਰ ਜੰਗ ਦੌਰਾਨ ਰੂਸ ਲਗਾਤਾਰ ਯੂਕਰੇਨ ਤੇ ਭਾਰੀ ਪੈ ਰਿਹਾ ਹੈ। ਰੂਸੀ ਸੈਨਾ ਨੇ ਖਾਰਕਿਵ ‘ਚ ਕਈ ਥਾਵਾਂ ‘ਤੇ ਘੇਰਾ ਪਾਇਆ ਹੋਇਆ ਹੈ | ਇਸ ਦੌਰਾਨ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਖਾਰਕਿਵ ‘ਚ ਭਾਰਤੀ ਵਿਦਿਆਰਥੀ ਦੀ ਗੋਲੀਆਂ ਲੱਗਣ ਨਾਲ ਮੌਤ ਹੋ ਗਈ। ਇਸ ਦੀ ਜਾਣਕਾਰੀ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਮੀਡੀਆ ਨਾਲ ਸਾਂਝੀ ਕੀਤੀ ਗਈ ਹੈ । ਮਿਲੀ ਜਾਣਕਾਰੀ ਅਨੁਸਾਰ ਉਕਤ ਵਿਦਿਆਰਥੀ ਬੀਤੇ ਕੱਲ੍ਹ ਤੋਂ ਲਾਪਤਾ ਸੀ ਉਸ ਦੀ ਲਾਸ਼ ਅੱਜ ਮਿਲ ਗਈ ਹੈ। ਪਤਾ ਲੱਗਾ ਹੈ ਕਿ ਉਕਤ ਵਿਦਿਆਰਥੀ ਕਰਨਾਟਕਾ ਦਾ ਰਹਿਣ ਵਾਲਾ ਹੈ।ਇਸ ਵਿਦਿਆਰਥੀ ਦੀ ਪਹਿਚਾਣ 21 ਸਾਲਾ ਕਰਨਾਟਕ ਵਾਸੀ ਨਵੀਨ ਸੇਖਰੱਪਾ ਵਜੋਂ ਹੋਈ ਹੈ|

 

ਖਾਰਕਿਵ