ਰੋਮਾਨੀਆ

ਰੂਸ-ਯੂਕਰੇਨ ਜੰਗ: ਭਾਰਤੀ ਹਵਾਈ ਸੈਨਾ ਦਾ C-17 ਕਾਰਗੋ ਜਹਾਜ਼ ਰੋਮਾਨੀਆ ਲਈ ਰਵਾਨਾ

ਚੰਡੀਗੜ੍ਹ 02 ਮਾਰਚ 2022: ਰੁਸ ਦੇ ਯੂਕਰੇਨ ‘ਤੇ ਲਗਾਤਾਰ ਹਮਲੇ ਕਾਰਨ ਯੂਕਰੇਨ ਦੇ ਹਾਲਾਤ ਖ਼ਰਾਬ ਹੋ ਰਹੇ ਹਨ | ਭਾਰਤੀ ਹਵਾਈ ਸੈਨਾ ਨੇ ਯੂਕਰੇਨ ‘ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਬੁੱਧਵਾਰ ਸਵੇਰੇ 4.00 ਵਜੇ ਭਾਰਤੀ ਹਵਾਈ ਸੈਨਾ ਦੇ ਸੀ-17 ਗਲੋਬਮਾਸਟਰ (ਕਾਰਗੋ ਜਹਾਜ਼) ਨੇ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ਤੋਂ ਰੋਮਾਨੀਆ ਲਈ ਉਡਾਣ ਭਰੀ। ਉਹ ਰੋਮਾਨੀਆ ਦੇ ਵਿਦਿਆਰਥੀਆਂ ਨੂੰ ਏਅਰਲਿਫਟ ਕਰੇਗਾ।

ਇਸ ਸਭ ਦੇ ਵਿਚਕਾਰ ਦੂਜੇ ਦੇਸ਼ਾਂ ਦੇ ਨਾਗਰਿਕਾਂ ਲਈ ਵੀ ਖ਼ਤਰਾ ਵਧ ਗਿਆ ਹੈ। ਇਸ ਵਧਦੇ ਖ਼ਤਰੇ ਦੇ ਮੱਦੇਨਜ਼ਰ ਭਾਰਤੀ ਹਵਾਈ ਸੈਨਾ ਨੇ ਵੀ ਕਮਰ ਕੱਸ ਲਈ ਹੈ। ਇਸ ਤਹਿਤ ਇੱਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਵਾਈ ਸੈਨਾ ਨੂੰ ਵਿਦਿਆਰਥੀਆਂ ਦੀ ਏਅਰਲਿਫਟ ਲਈ ਤਿਆਰ ਰਹਿਣ ਲਈ ਕਿਹਾ ਸੀ, ਜਿਸ ਲਈ ਉਨ੍ਹਾਂ ਨੇ ਹਵਾਈ ਸੈਨਾ ਦੇ ਕਈ ਸੀ-17 ਜਹਾਜ਼ਾਂ ਦੀ ਮਦਦ ਲੈਣ ਦੀ ਗੱਲ ਕੀਤੀ ਸੀ। ਆਪ੍ਰੇਸ਼ਨ ਦੀ ਗੰਗਾ ਤਹਿਤ ਇਸ ਮਿਸ਼ਨ ‘ਚ ਹਵਾਈ ਸੈਨਾ ਉਤਰੀ ਹੈ, ਜਿਸ ਨਾਲ ਭਾਰਤੀਆਂ ਨੂੰ ਲਿਆਉਣ ਦੇ ਕੰਮ ‘ਚ ਤੇਜ਼ੀ ਆਵੇਗੀ ਅਤੇ ਉੱਥੇ ਰਾਹਤ ਸਮੱਗਰੀ ਪਹੁੰਚਾਉਣ ‘ਚ ਵੀ ਤੇਜ਼ੀ ਆਵੇਗੀ। ਇਸ ਦਾ ਕਾਰਨ ਇਹ ਹੈ ਕਿ ਇਸ ਜਹਾਜ਼ ‘ਚ ਇਕ ਵਾਰ ‘ਚ 500-700 ਲੋਕਾਂ ਨੂੰ ਲਿਆਂਦਾ ਜਾ ਸਕਦਾ ਹੈ, ਜਦਕਿ ਏਅਰ ਇੰਡੀਆ ਦੀ ਉਡਾਣ ‘ਚ ਇਹ ਗਿਣਤੀ 200-250 ਤੱਕ ਹੁੰਦੀ ਹੈ।

Scroll to Top